Movie Review: ਕੁਦਰਤੀ ਆਫਤ ਦੀ ਕਹਾਣੀ ਨੂੰ ਬਿਆਨ ਕਰੇਗੀ 'ਕੇਦਾਰਨਾਥ'

Friday, December 7, 2018 9:20 AM
Movie Review: ਕੁਦਰਤੀ ਆਫਤ ਦੀ ਕਹਾਣੀ ਨੂੰ ਬਿਆਨ ਕਰੇਗੀ 'ਕੇਦਾਰਨਾਥ'

ਫਿਲਮ- 'ਕੇਦਾਰਨਾਥ'
ਨਿਰਦੇਸ਼ਕ - ਅਭਿਸ਼ੇਕ ਕਪੂਰ
ਸਟਾਰਕਾਸਟ - ਸੁਸ਼ਾਂਤ ਸਿੰਘ ਰਾਜਪੂਤ, ਸਾਰਾ ਅਲੀ ਖਾਨ, ਪੂਜਾ ਗੌਰ, ਨਿਤੀਸ਼ ਭਾਰਦਵਾਜ
ਸਰਟੀਫਿਕੇਟ- ਯੂ/ਏ
ਰੇਟਿੰਗ - 3.5
ਸੈਫ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਦੇ ਬਾਲੀਵੁੱਡ ਡੈਬਿਊ ਦਾ ਇੰਤਜ਼ਾਰ ਸਾਰਿਆਂ ਨੂੰ ਸੀ। ਹੁਣ ਉਹ ਇੰਤਜ਼ਾਰ ਖਤਮ ਹੋ ਗਿਆ ਹੈ। ਅਭਿਸ਼ੇਕ ਕਪੂਰ ਦੇ ਨਿਰਦੇਸ਼ਨ 'ਚ ਬਣੀ ਫਿਲਮ ਵਿਚ ਸੁਸ਼ਾਂਤ ਸਿੰਘ ਰਾਜਪੂਤ ਸਾਰਾ ਦੇ ਆਓਜਿਟ ਰੋਲ 'ਚ ਹਨ। ਆਓ ਜਾਣਦੇ ਹਾਂ ਸਾਰਾ ਦੀ ਪਹਿਲੀ ਫਿਲਮ ਬਾਰੇ। 
ਫਿਲਮ ਦੀ ਕਹਾਣੀ
'ਕੇਦਾਰਨਾਥ' ਇਕ ਅਜਿਹੀ ਫਿਲਮ ਹੈ ਜੋ ਬਾਲੀਵੁੱਡ ਦੀ ਉਹੀ ਲਵ ਸਟੋਰੀ ਬਿਆਨ ਕਰਦੀ ਹੈ ਜੋ ਆਮ ਤੌਰ 'ਤੇ ਹਰ ਦੂਜੀ ਫਿਲਮ 'ਚ ਦਿਖਾਈ ਦਿੰਦੀ ਹੈ। ਇਸ ਨੂੰ 'ਕੇਦਾਰਨਾਥ' ਵਿਚ ਸਾਲ 2013 'ਚ ਆਈ ਮੁਸੀਬਤ ਨਾਲ ਜੋੜਿਆ ਗਿਆ ਹੈ। ਲੜਕਾ, ਲੜਕੀ, ਪਿਆਰ, ਇਜ਼ਹਾਰ, ਇਨਕਾਰ ਅਤੇ ਫਿਰ ਇਕਰਾਰ ਨਾਲ ਕਹਾਣੀ 'ਚ ਦੋ ਪਰਿਵਾਰਾਂ ਵਿਚਕਾਰ ਹੋਣ ਵਾਲੀ ਲੜਾਈ ਦੱਸੀ ਗਈ ਹੈ।
'ਕੇਦਾਰਨਾਥ' ਦੀ ਕਹਾਣੀ ਇਕ ਹਿੰਦੂ ਪੰਡਿਤ ਦੀ ਧੀ ਮੰਦਾਕਿਨੀ ਉਰਫ਼ ਮੁੱਕੁ (ਸਾਰਾ ਅਲੀ ਖਾਨ) ਨਾਲ ਸ਼ੁਰੂ ਹੁੰਦੀ ਹੈ ਜੋ ਕਿ ਬਹੁਤ ਜਿੱਦੀ, ਖੁਸ਼ਮਿਜਾਜ਼ ਹੈ। ਮੁੱਕੁ ਨੂੰ ਇਕ ਮੁਸਲਮਾਨ ਪਿੱਠੂ (ਤੀਰਥ ਯਾਤਰੀਆਂ ਨੂੰ ਮੋਢੇ 'ਤੇ ਚੁੱਕਣ ਵਾਲਾ), (ਸੁਸ਼ਾਂਤ ਸਿੰਘ ਰਾਜਪੂਤ) ਨਾਲ ਪਿਆਰ ਹੋ ਜਾਂਦਾ ਹੈ। ਦੋ ਵੱਖ-ਵੱਖ ਧਰਮ ਦੇ ਲੋਕਾਂ ਦਾ ਪਿਆਰ ਵਾਦੀ ਦੇ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਅਤੇ ਫਿਰ ਇਸ ਪਿਆਰ ਨੂੰ ਤੋੜ੍ਹਨ ਦੀ ਭਰਪੂਰ ਜੱਦੋਜਹਿਦ ਸ਼ੁਰੂ ਹੋ ਜਾਂਦੀ ਹੈ। ਇਸ ਪੂਰੀ ਕਹਾਣੀ ਵਿਚ ਟਵਿਸਟ ਉਦੋ ਆਉਂਦਾ ਹੈ ਜਦੋਂ ਮੰਦਾਕਿਨੀ ਅਤੇ ਮੰਸੂਰ ਦੇ ਪਿਆਰ ਨੂੰ ਤੋੜ੍ਹਨ ਲਈ ਪੰਡਿਤਾਂ ਅਤੇ ਪਿੱਟਠਿਓਂ ਵਿਚਕਾਰ ਜੰਗ ਛਿੜ ਜਾਂਦੀ ਹੈ ਅਤੇ ਇਸ ਵਿਚਕਾਰ ਕੁਦਰਤ ਵੀ ਆਪਣਾ ਕਹਿਰ ਬਰਸਾ ਦਿੰਦੀ ਹੈ।
ਕਮਜ਼ੋਰ ਕੜੀਆਂ
ਫਿਲਮ ਦੀਆਂ ਕਮਜ਼ੋਰ ਕੜੀਆਂ ਦੀ ਗੱਲ ਕਰੀਏ ਤਾਂ ਉਹ ਹੈ ਇਸ ਦੀ ਕਹਾਣੀ, ਨਾਲ ਹੀ ਫਿਲਮ ਵਿਚ ਜ਼ਰੂਰਤ ਮੁਤਾਬਿਕ ਗੀਤ ਵੀ ਨਹੀਂ ਹਨ। 'ਨਮੋ ਨਮੋ' ਗੀਤ ਤੋਂ ਇਲਾਵਾ ਅਮਿਤ ਤ੍ਰਿਵੇਦੀ ਕੋਈ ਖਾਸ ਕਮਾਲ ਨਹੀਂ ਦਿਖਾ ਪਾਏ ਹਨ। ਉਥੇ ਹੀ ਦੂਜੇ ਪਾਸੇ ਫਿਲਮ ਦੀ ਕਹਾਣੀ ਕਾਫ਼ੀ ਪ੍ਰਿਡੀਕਟੇਬਲ ਹੈ ਅਤੇ ਕਲਾਈਮੇਕਸ ਵੀ ਥੋੜ੍ਹਾ ਬਿਹਤਰ ਹੋ ਸਕਦਾ ਸੀ।


About The Author

manju bala

manju bala is content editor at Punjab Kesari