ਜਸਲੀਨ ਦੀ ਗਰਭਅਵਸਥਾ ਦੀਆਂ ਖਬਰਾਂ ''ਤੇ ਫੁੱਟਿਆ ਪਿਤਾ ਕੇਸਰ ਦਾ ਗੁੱਸਾ, ਸੁਣਾਈਆਂ ਖਰੀਆਂ-ਖੋਟੀਆਂ

Saturday, October 6, 2018 10:56 AM
ਜਸਲੀਨ ਦੀ ਗਰਭਅਵਸਥਾ ਦੀਆਂ ਖਬਰਾਂ ''ਤੇ ਫੁੱਟਿਆ ਪਿਤਾ ਕੇਸਰ ਦਾ ਗੁੱਸਾ, ਸੁਣਾਈਆਂ ਖਰੀਆਂ-ਖੋਟੀਆਂ

ਮੁੰਬਈ (ਬਿਊਰੋ)— ਜਦੋਂ ਤੋਂ 'ਬਿੱਗ ਬੌਸ' ਦੇ ਘਰ 'ਚ ਅਨੂਪ ਅਤੇ ਜਸਲੀਨ ਨੇ ਐਂਟਰੀ ਲਈ ਹੈ, ਉਸੇ ਸਮੇਂ ਤੋਂ ਇਹ ਵਿਵਾਦਿਤ ਜੋੜੀ ਸੁਰਖੀਆਂ 'ਚ ਹੈ। ਇਹੀ ਵਜ੍ਹਾ ਹੈ ਕਿ ਇਸ ਕੱਪਲ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਟੀ. ਵੀ. 'ਤੇ ਆਉਣ ਤੋਂ ਬਾਅਦ ਤੋਂ ਹੀ ਇਸ ਕਪਲ ਦੇ ਬਾਰੇ 'ਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ, ਜਿਨ੍ਹਾਂ 'ਤੇ ਯਕੀਨ ਕਰ ਪਾਉਣਾ ਤੁਹਾਡੇ ਲਈ ਥੋੜ੍ਹਾ ਮੁਸ਼ਕਿਲ ਹੋਵੇਗਾ। ਹੁਣ ਹਾਲ ਹੀ 'ਚ ਸਾਹਮਣੇ ਆਈ ਕੁਝ ਮੀਡੀਆ ਰਿਪੋਰਟਸ 'ਚ ਜਸਲੀਨ ਮਥਾਰੂ ਦੇ ਗਰਭਵਤੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਹ ਦਾਅਵਾ ਅਨੀਸ਼ਾ ਸਿੰਘ ਨੇ ਕੀਤਾ ਹੈ, ਜੋ ਖੁਦ ਵੀ ਇਕ ਮਾਡਲ ਹੈ ਅਤੇ ਨਾਲ ਹੀ ਅਨੂਪ ਦੇ ਕਰੀਬੀਆਂ 'ਚੋਂ ਇਕ ਹੈ। ਹੁਣ ਅਨੀਸ਼ਾ ਨੇ ਇਕ ਇੰਟਰਵਿਊ 'ਚ ਦਾਅਵਾ ਕੀਤਾ ਹੈ ਕਿ ਅਨੂਪ ਜਲੋਟਾ ਦੀ ਪ੍ਰੇਮਿਕਾ ਜਸਲੀਨ ਮਥਾਰੂ ਗਰਭਵਤੀ ਸੀ। ਉਨ੍ਹਾਂ ਦੇ ਬੱਚੇ ਨੂੰ ਅਨੂਪ ਨੇ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜਸਲੀਨ ਨੂੰ ਗਰਭਪਾਤ ਕਰਾਉਣਾ ਪਿਆ ਸੀ।

ਹੁਣ ਇਕ ਖਬਰ 'ਚ ਕਿੰਨੀ ਸੱਚਾਈ ਹੈ, ਇਹ ਤਾਂ ਅਨੂਪ ਜਲੋਟਾ ਅਤੇ ਜਸਲੀਨ ਮਥਾਰੂ ਦੇ ਘਰੋਂ ਬਾਹਰ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਨ੍ਹਾਂ ਖਬਰਾਂ 'ਤੇ ਜਸਲੀਨ ਦੇ ਪਿਤਾ ਕੇਸਰ ਮਥਾਰੂ ਦਾ ਜ਼ਰੂਰ ਗੁੱਸਾ ਫੁੱਟਿਆ ਹੈ। ਜਸਲੀਨ ਦੇ ਪਿਤਾ ਤੋਂ ਜਦੋਂ ਇਕ ਇੰਟਰਵਿਊ ਦੌਰਾਨ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ, ''ਇਸ ਦਾ ਜੇਕਰ ਕੋਈ ਸਬੂਤ ਹੈ ਤਾਂ ਦਿਖਾਓ, ਬਿਨਾਂ ਸਬੂਤ ਦੇ ਅਜਿਹੀ ਝੂਠੀ ਅਤੇ ਬੇਬੁਨਿਆਦ ਖਬਰਾਂ ਨਾ ਜਾਰੀ ਕਰਨ।'' ਇਸ ਤੋਂ ਇਲਾਵਾ ਜਸਲੀਨ ਦੇ ਪਿਤਾ ਨੇ ਅਨੀਸ਼ਾ ਨੂੰ ਫੇਕ ਦੱਸਿਆ ਅਤੇ ਪੁੱਛਿਆ, ''ਕੀ ਉਨ੍ਹਾਂ ਕੋਲ੍ਹ ਆਪਣੀ ਗੱਲ ਸਿੱਧ ਕਰਨ ਲਈ ਕੋਈ ਸਬੂਤ ਹੈ। ਜੇਕਰ ਹੈ ਤਾਂ ਸਾਹਮਣੇ ਲਿਆਓ। ਮੇਰੀ ਬੇਟੀ ਨੇ ਜੋ ਵੀ ਕੀਤਾ ਮੈਂ ਉਸ ਦਾ ਜਵਾਬ ਦੇਵਾਂਗਾ। ਉਹ ਜੋ ਵੀ ਕਰ ਰਹੀ ਹੈ, ਉਹ ਉਸ ਦੀ ਮਰਜ਼ੀ ਹੈ।''

ਇਸ ਤੋਂ ਇਲਾਵਾ ਉਨ੍ਹਾਂ ਨੇ ਮੀਡੀਆ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਬਿਨਾਂ ਸਬੂਤ ਕੋਈ ਵੀ ਖਬਰ ਮੀਡੀਆ ਨਾ ਚਲਾਓ। ਬੀਤੇ ਕੁਝ ਦਿਨਾਂ 'ਚ ਇਕ ਟਾਸਕ ਦੇ ਚੱਲਦੇ ਅਨੂਪ ਅਤੇ ਜਸਲੀਨ ਵਿਚਕਾਰ ਦੂਰੀਆਂ ਆ ਗਈਆਂ ਸਨ, ਜਿਸ ਤੋਂ ਬਾਅਦ ਘਰ 'ਚ ਜਸਲੀਨ ਨੂੰ ਰੋਂਦੇ ਹੋਏ ਦੇਖਿਆ ਗਿਆ ਸੀ ਪਰ ਇਸ ਤੋਂ ਬਾਅਦ ਜਲਦ ਹੀ ਦੋਹਾਂ ਵਿਚਕਾਰ ਪੈਚਅੱਪ ਵੀ ਹੋ ਗਿਆ ਹੈ।


Edited By

Chanda Verma

Chanda Verma is news editor at Jagbani

Read More