Movie Review: ਦੇਸ਼ਭਗਤੀ ਜਗਾਉਣ ਦੀ ਇਕ ਸ਼ਾਨਦਾਰ ਕੋਸ਼ਿਸ਼ ਹੈ 'ਕੇਸਰੀ'

3/21/2019 1:50:06 PM

ਫਿਲਮ— ਕੇਸਰੀ
ਨਿਰਮਾਤਾ— ਕਰਨ ਜੌਹਰ, ਹੀਰੂ ਯਸ਼ ਜੌਹਰ, ਅਪੂਰਵ ਮਹਿਤਾ, ਸੁਨੀ ਖੇਤਰਪਾਲ
ਨਿਰਦੇਸ਼ਕ— ਅਨੁਰਾਗ ਸਿੰਘ
ਲੇਖਕ— ਅਨੁਰਾਗ ਸਿੰਘ, ਗਿਰੀਸ਼ ਕੋਹਲੀ (ਸਾਰਾਗੜ੍ਹੀ ਦੀ ਜੰਗ 'ਤੇ ਆਧਾਰਤ)
ਕਲਾਕਾਰ— ਅਕਸ਼ੈ ਕੁਮਰਾ, ਪਰਿਣੀਤੀ ਚੋਪੜਾ
ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਸਾਰਾਗੜ੍ਹੀ ਦੇ ਯੁੱਧ 'ਤੇ ਆਧਾਰਿਤ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਬਾਕਸ ਆਫਿਸ 'ਤੇ ਰਿਕਾਰਡ ਤੋੜ੍ਹੇਗੀ। ਕ੍ਰਿਟਿਕਸ ਨੇ ਵੀ 'ਕੇਸਰੀ' ਦੀ ਕਹਾਣੀ ਦੀ ਕਾਫੀ ਤਾਰੀਫ ਕੀਤੀ ਹੈ। ਹੋਲੀ ਵਾਲੇ ਦਿਨ ਰਿਲੀਜ਼ ਹੋਣ ਵਾਲੀ ਫਿਲਮ 'ਕੇਸਰੀ' ਦੇਸ਼ਭਗਤੀ ਨਾਲ ਭਰਪੂਰ ਫਿਲਮ ਹੈ।


ਫਿਲਮ ਦੀ ਕਹਾਣੀ

12 ਸਤੰਬਰ 1897 ਦਾ ਦਿਨ ਭਾਰਤੀ ਇਤਿਹਾਸ 'ਚ 'ਸਾਰਾਗੜ੍ਹੀ ਦਿਵਸ' ਵਜੋਂ ਯਾਦ ਕੀਤਾ ਜਾਂਦਾ ਹੈ। ਇਸੇ ਸੱਚੀ ਇਤਿਹਾਸਕ ਘਟਨਾ 'ਤੇ ਬਣੀ ਹੈ ਇਹ ਫਿਲਮ। ਹੌਲਦਾਰ ਈਸ਼ਰ ਸ਼ਿੰਗ(ਅਕਸ਼ੈ ਕੁਮਾਰ) ਜੋ ਬ੍ਰਿਟਿਸ਼ ਭਾਰਤ ਵੇਲੇ ਬ੍ਰਿਟਿਸ਼ ਭਾਰਤੀ ਆਰਮੀ 'ਚ ਇਕ ਫੌਜੀ ਹੈ ਅਤੇ ਸਾਰਾਗੜ੍ਹੀ ਦੀ ਪੋਸਟ 'ਤੇ ਤਾਇਨਾਤ ਹੈ। ਈਸ਼ਰ ਸਿੰਗ ਆਪਣੇ 21 ਸਾਥੀਆਂ ਨਾਲ ਇਨ੍ਹਾਂ 10 ਹਜ਼ਾਰ ਅਫਗਾਨੀਆਂ ਨਾਲ ਮੁਕਾਬਲਾ ਕਰਦਾ ਹੈ। ਕੀ 21 ਸਿੱਖ ਸਿਪਾਹੀਆਂ ਦੀ ਬਟਾਲੀਅਨ ਲੜਦੇ-ਲੜਦੇ ਸ਼ਹੀਦ ਹੋ ਜਾਂਦੇ ਹਨ ਜਾਂ ਅਫਗਾਨੀ ਫੌਜੀਆਂ ਨੂੰ ਸਾਰਾਗੜ੍ਹੀ ਦੇ ਕਿਲੇ ਤੋਂ ਖਦੇੜ ਦਿੰਦੇ ਹਨ? ਸਿਰਫ 21 ਸਿਪਾਹੀ ਕਿਵੇਂ 10 ਹਜ਼ਾਰ ਅਫਗਾਨੀ ਫੌਜ ਨਾਲ ਮੁਕਾਬਲਾ ਕਰਦੇ ਹਨ? ਇਹੀ ਇਸ ਫਿਲਮ 'ਚ ਦਿਖਾਇਆ ਗਿਆ ਹੈ।

ਐਕਟਿੰਗ

ਫਿਲਮ ਦੇ ਮੁੱਖ ਕਿਰਦਾਰ ਹਵਲਦਾਰ ਈਸ਼ਰ ਸਿੰਘ ਨੂੰ ਬੇਹਤਰੀਨ ਤਰੀਕੇ ਨਾਲ ਸਥਾਪਿਤ ਕੀਤਾ ਗਿਆ ਹੈ। ਅਕਸ਼ੈ ਕੁਮਾਰ ਨੇ ਵੀ ਇਸ ਰੋਲ ਨਾਲ ਪੂਰੀ ਤਰ੍ਹਾਂ ਨਿਆਂ ਕੀਤਾ ਹੈ। ਫਿਲਮ 'ਚ ਪਰਿਣੀਤੀ ਚੋਪੜਾ ਦਾ ਰੋਲ ਛੋਟਾ ਹੈ ਪਰ ਅਸਰਦਾਰ ਹੈ।

ਮਿਊਜ਼ਿਕ

ਫਿਲਮ 'ਕੇਸਰੀ' ਦੇ ਗੀਤ ਤਾਂ ਪਹਿਲਾ ਤੋਂ ਹੀ ਕਾਫੀ ਹਿੱਟ ਹੋਏ ਹਨ। ਪੰਜਾਬੀ ਸਿੰਗਰ ਬੀ ਪਰਾਕ ਨੇ ਪਹਿਲੀ ਵਾਰ ਫਿਲਮ 'ਚ ਗੀਤ ਗਾ ਕੇ ਆਪਣਾ ਡੈਬਿਊ ਕੀਤਾ ਹੈ। ਉੱਥੇ ਹੀ ਇਸ ਫਿਲਮ ਦਾ ਇਕ ਗੀਤ ਪੰਜਾਬੀ ਸਿੰਗਰ ਜੈਜ਼ੀ ਬੀ ਨੇ ਵੀ ਗਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News