ਐਕਸਲ ਐਂਟਰਟੇਨਮੈਂਟ ਦੀ KGF ਦਾ ਟਰੇਲਰ ਰਿਲੀਜ਼ (ਵੀਡੀਓ)

Friday, November 9, 2018 6:25 PM
ਐਕਸਲ ਐਂਟਰਟੇਨਮੈਂਟ ਦੀ KGF ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)— ਐਕਸਲ ਐਂਟਰਟੇਨਮੈਂਟ ਦਾ ਸਭ ਤੋਂ ਉਤਸ਼ਾਹੀ ਕੰਨੜ ਪ੍ਰੋਜੈਕਟ 'KGF' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਯਸ਼ ਟਰੇਲਰ 'ਚ ਰੌਕੀ ਦੀ ਭੂਮਿਕਾ ਨਿਭਾ ਰਹੇ ਹਨ ਜੋ ਮੁੰਬਈ ਦੀਆਂ ਸੜਕਾਂ ਤੋਂ ਆਪਣਾ ਸਫਰ ਸ਼ੁਰੂ ਕਰਦਾ ਹੈ, ਜਿਸ ਤੋਂ ਬਾਅਦ ਉਹ ਕਰਨਾਟਕ 'ਚ ਕੋਲਾਰ ਖੇਤਰ 'ਚ ਸੋਨੇ ਦੀਆਂ ਖਾਨਾਂ 'ਚ ਪਹੁੰਚ ਜਾਂਦਾ ਹੈ। KGF 70 ਦੇ ਦਹਾਕੇ 'ਤੇ ਅਧਾਰਤ ਇਕ ਪੀਰੀਅਡ ਡਰਾਮਾ ਫਿਲਮ ਹੈ। ਕੰਨੜ ਫਿਲਮ ਇੰਡਸਟਰੀ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ 'ਚੋਂ ਇਕ ਮੰਨਿਆ ਜਾ ਰਿਹਾ ਹੈ। ਐਕਸਲ ਐਟਰਟੇਨਮੈਂਟ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਟਰੇਲਰ ਸ਼ੇਅਰ ਕਰਦੇ ਹੋਏ ਲਿਖਿਆ, ''Here it is! Witness the EPIC trailer of KGF. Releases 21.12.18 #KGFT railer Out Now: http://bit.ly/KGF_Trailer  @ritesh_sid @faroutakhtar @hombalefilms @NimmaYash @SrinidhiShetty7 @karthik1423 @VKiragandur #PrashanthNeel #AAFilms''।

ਇਸ ਕੰਨੜ ਫਿਲਮ ਨੂੰ ਤਾਮਿਲ, ਤੇਲਗੂ, ਮਲਿਆਲਮ, ਹਿੰਦੀ ਤੇ ਕੰਨੜ ਭਾਸ਼ਾਵਾਂ 'ਚ ਬਣਾਇਆ ਗਿਆ ਹੈ। ਕੰਨੜ ਦੀ ਸਭ ਤੋਂ ਮਹਿੰਗੀ ਦਦਦ ਪੇਸ਼ ਕਰਨ ਲਈ ਐਕਸਲ ਐਂਟਰਟੇਨਮੈਂਟ ਨੇ AA ਫਿਲਮਸ ਨਾਲ ਹੱਥ ਮਿਲਾਇਆ ਹੈ। ਯਸ਼, ਸ਼੍ਰੀਨਿਧੀ ਸ਼ੈੱਟੀ, ਰਾਮਿਆ ਕ੍ਰਿਸ਼ਣ, ਅਨੰਤ ਨਾਗ, ਜੌਨ ਕੋਕਕੇਨ ਸਟਾਰਰ KGF ਪ੍ਰਸ਼ਾਤ ਨੀਲ ਵਲੋਂ ਨਿਰਦੇਸ਼ਤ ਹੈ ਅਤੇ ਹੋਮਬੇਲ ਫਿਲਮਸ ਪ੍ਰੋਡਕਸ਼ਨ ਦੀ ਫਿਲਮ ਹੈ। ਵਿਜੈ ਕਿਰਾਗੰਦੂਰ ਵਲੋਂ ਨਿਰਮਿਤ KGF ਲਈ ਰਾਈਲ ਬਸਰੂਰ ਨੇ ਸੰਗੀਤ ਬਣਾਇਆ ਹੈ। KGF ਐਕਸਲ ਐਂਟਰਟੇਨਮੈਂਟ ਦੀ ਪਹਿਲੀ ਕੰਨੜ ਫਿਲਮ ਹੈ ਅਤੇ ਇਹ ਪ੍ਰੋਡਕਸ਼ਨ ਹਾਊਸ ਇਸ ਤਰ੍ਹਾਂ ਦੀ ਅਹਿਮ ਫਿਲਮ ਨਾਲ ਜੁੜ ਦੇ ਮਾਣ ਮਹਿਸੂਸ ਕਰ ਰਿਹਾ ਹੈ। ਫਿਲਮ ਦਾ ਪਹਿਲਾਂ KGF ਚੈਪਟਰ 1 ਹੋਵੇਗਾ ਜੋ 21 ਦਸੰਬਰ, 2018 ਨੂੰ ਰਿਲੀਜ਼ ਹੋਵੇਗਾ।


Edited By

Kapil Kumar

Kapil Kumar is news editor at Jagbani

Read More