''ਖਤਰੋਂ ਕੇ ਖਿਲਾੜੀ'' ''ਚ ਇਹ ਤਿੰਨ ਹਸੀਨਾਵਾਂ ਵੀ ਆਉਣਗੀਆਂ ਨਜ਼ਰ!

4/20/2017 7:36:15 PM

ਮੁੰਬਈ— ਕਲਰਸ ਟੀ. ਵੀ. ਆਪਣੇ ਰਿਐਲਿਟੀ ਸ਼ੋਅ ''ਖਤਰੋਂ ਕੇ ਖਿਲਾੜੀ'' ਦੇ ਨਵੇਂ ਸੀਜ਼ਨ ਲਈ ਤਿਆਰ ਹੋ ਰਿਹਾ ਹੈ। ਇਸ ਸ਼ੋਅ ''ਚ ਕਈ ਪ੍ਰਸਿੱਧ ਟੀ. ਵੀ. ਸਿਤਾਰੇ ਹਿੱਸਾ ਲੈਣ ਵਾਲੇ ਹਨ। ਇਸ ਸ਼ੋਅ ਨਾਲ ਜੁੜੀਆਂ ਖਬਰਾਂ ਹਨ ਕਿ ਨਿਆ ਸ਼ਰਮਾ, ਕਰਨ ਵਾਹੀ, ਮਨਵੀਰ ਗੁਰਜਰ, ਯੁਵਿਕਾ ਚੌਧਰੀ, ਪ੍ਰਿੰਸ ਨਰੂਲਾ, ਰਵੀ ਦੁਬੇ, ਸ਼ੰਤਨੂ ਮਹੇਸ਼ਵਰੀ, ਸ਼ਿਬਾਨੀ ਡਾਂਡੇਕਰ ਵਰਗੇ ਕਲਾਕਾਰ ਸ਼ੋਅ ਦਾ ਹਿੱਸਾ ਹੋਣਗੇ। ਹੁਣ ਇਸ ਲੰਮੀ ਲਿਸਟ ''ਚ ਤਿੰਨ ਹੋਰ ਖੂਬਸੂਰਤ ਚਿਹਰਿਆਂ ਦੇ ਨਾਂ ਜੁੜਨ ਵਾਲੇ ਹਨ।
ਖਬਰਾਂ ਮੁਤਾਬਕ ਮਹਿਮਾ ਚੌਧਰੀ ਦੀ ਸ਼ੋਅ ਦੇ ਮੇਕਰਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜੇਕਰ ਉਨ੍ਹਾਂ ਦੀ ਗੱਲਬਾਤ ਸਫਲ ਰਹੀ ਤਾਂ ਅਭਿਨੇਤਰੀ ਨੂੰ ਲੰਮੇ ਸਮੇਂ ਬਾਅਦ ਪਰਦੇ ''ਤੇ ਦੇਖਿਆ ਜਾ ਸਕੇਗਾ।
ਸੂਤਰਾਂ ਮੁਤਾਬਕ ਟੀ. ਵੀ. ਅਭਿਨੇਤਰੀ ਅਦਿਤੀ ਗੁਪਤਾ ਸ਼ੋਅ ''ਚ ਹਿੱਸਾ ਲੈ ਸਕਦੀ ਹੈ। ਅਦਿਤੀ ਨੂੰ ਸਟਾਰ ਪਲੱਸ ਦੇ ਸ਼ੋਅ ''ਪਰਦੇਸ ਮੇਂ ਹੈ ਮੇਰਾ ਦਿਲ'' ''ਚ ਆਖਰੀ ਵਾਰ ਦੇਖਿਆ ਗਿਆ ਸੀ। ਇਨ੍ਹਾਂ ਦੋਵਾਂ ਖੂਬਸੂਰਤ ਅਭਿਨੇਤਰੀਆਂ ਤੋਂ ਇਲਾਵਾ ਸ਼ਾਇਨੀ ਦੋਸ਼ੀ ਨੂੰ ਵੀ ਇਸ ਰਿਐਲਿਟੀ ਸ਼ੋਅ ਲਈ ਸੰਪਰਕ ਕੀਤਾ ਗਿਆ ਹੈ। ਜੇਕਰ ਸ਼ਾਇਨੀ ਸ਼ੋਅ ਲਈ ਹਾਂ ਕਰਦੀ ਹੈ ਤਾਂ ਸੀਰੀਅਲ ''ਜਮਾਈ ਰਾਜਾ'' ਦੇ ਤਿੰਨ ਪ੍ਰਮੁੱਖ ਕਲਾਕਾਰ ਨਿਆ ਸ਼ਰਮਾ, ਰਵੀ ਦੁਬੇ ਤੇ ਸ਼ਾਇਨੀ ਦੋਸ਼ੀ ਇਕ-ਦੂਜੇ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ।
ਇਸ ਵਾਰ ਕਲਰਸ ਟੀ. ਵੀ. ਦੇ ਸ਼ੋਅ ''ਖਤਰੋਂ ਕੇ ਖਿਲਾੜੀ'' ਨੂੰ ਬਾਲੀਵੁੱਡ ਫਿਲਮ ਡਾਇਰੈਕਟਰ ਰੋਹਿਤ ਸ਼ੈੱਟੀ ਹੋਸਟ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News