ਇਕ ਸਟੰਟ ਨਾਲ ਪੁਨੀਤ ਨੇ ਰਚਿਆ ਇਤਿਹਾਸ, ਬਣੇ ''ਖਤਰੋਂ ਕੇ ਖਿਲਾੜੀ 9'' ਦੇ ਜੇਤੂ

Tuesday, March 12, 2019 10:04 AM

ਮੁੰਬਈ (ਬਿਊਰੋ) — ਕੋਰੀਓਗ੍ਰਾਫਰ-ਅਦਾਕਾਰ ਪੁਨੀਤ ਪਾਠਕ 'ਖਤਰੋਂ ਕੇ ਖਿਲਾੜੀ' ਅਡਵੈਂਚਰ-ਰਿਐਲਟੀ ਸ਼ੋਅ ਦੇ 9ਵੇਂ ਸੀਜ਼ਨ ਦੇ ਜੇਤੂ ਬਣੇ ਹਨ। ਗ੍ਰਾਂਡ ਫਿਨਾਲੇ 'ਚ ਪੁਨੀਤ ਦਾ ਮੁਕਾਬਲਾ ਅਦਿੱਤਯ ਨਾਰਾਇਣ ਅਤੇ ਰਿਧਿਮਾ ਪੰਡਤ ਨਾਲ ਸੀ।

PunjabKesari

ਪੁਨੀਤ ਨੇ ਇਕ ਬਿਆਨ 'ਚ ਕਿਹਾ ਕਿ ਕੋਈ ਵੀ ਚੀਜ਼ ਉਨ੍ਹਾਂ ਨੂੰ ਆਸਾਨੀ ਨਾਲ ਨਹੀਂ ਮਿਲੀ ਹੈ। ਇਹ ਜਿੱਤ ਸਖਤ ਮਿਹਨਤ, ਦ੍ਰਿੜ੍ਹ ਸੰਕਲਪ ਅਤੇ ਖੁਦ 'ਚ ਵਿਸ਼ਵਾਸ ਦਾ ਨਤੀਜਾ ਹੈ। 'ਖਤਰੋਂ ਕੇ ਖਿਲਾੜੀ 9' ਦਾ ਜੇਤੂ ਹੋਣ ਦਾ ਅਹਿਸਾਸ ਕਾਫੀ ਚੰਗਾ ਹੈ।
PunjabKesari
ਪੁਨੀਤ ਆਖਦਾ ਹੈ ਕਿ 'ਖਤਰੋਂ ਕੇ ਖਿਲਾੜੀ 9' 'ਚ ਡਾਂਸ ਮਦਦ ਕਰਦਾ ਹੈ ਪਰ ਇਹ ਸ਼ੋਅ ਫੋਕਸਡ ਕੌਣ ਸਭ ਤੋਂ ਜ਼ਿਆਦਾ ਕਰ ਪਾਉਂਦਾ ਹੈ, ਉਸ ਲਈ ਹੀ ਇਹ ਸ਼ੋਅ ਹੈ। 'ਖਤਰੋਂ ਕੇ ਖਿਲਾੜੀ 9' 'ਚ ਮੈਂ ਇਕ ਸਟੰਟ ਅਜਿਹਾ ਕੀਤਾ, ਜੋ ਹੁਣ ਤੱਕ ਇਸ ਸ਼ੋਅ 'ਚ ਕੋਈ ਨਹੀਂ ਕਰ ਸਕਿਆ ਸੀ।

PunjabKesari

ਇਹ ਮੇਰੇ ਲਈ ਇਤਿਹਾਸ ਹੈ ਅਤੇ ਮੈਨੂੰ ਬੇਹੱਦ ਖੁਸ਼ੀ ਹੈ। ਅੱਗੇ ਪੁਨੀਤ ਨੇ ਕਿਹਾ ਭਾਰਤੀ ਸਿੰਘ ਨੂੰ ਚੰਗੇ ਤਰੀਕੇ ਨਾਲ ਜਾਣਦਾ ਸੀ। ਇਸ ਸ਼ੋਅ ਦੌਰਾਨ 42 ਦਿਨਾਂ ਤੱਕ ਸਾਰਿਆਂ ਨਾਲ ਰਿਹਾ। ਮੈਂ ਅਲੀ, ਹਰਸ਼ ਤੇ ਭਾਰਤੀ ਚੰਗੀ ਦੋਸਤੀ ਕਰ ਲਈ।

PunjabKesari


Edited By

Sunita

Sunita is news editor at Jagbani

Read More