ਪੁਲਸ ਦੀ ਚੇਤਾਵਨੀ ਦੇ ਬਾਵਜੂਦ ਨਹੀਂ ਰੁੱਕ ਰਿਹਾ ''ਕਿਕੀ ਚੈਲੇਂਜ'' ਦਾ ਕ੍ਰੇਜ਼, ਅਦਾਕਾਰਾ ਨੇ ਪੋਸਟ ਕੀਤੀ ਵੀਡੀਓ

8/3/2018 11:22:10 AM

ਮੁੰਬਈ(ਬਿਊਰੋ)— ਪੁਲਸ ਦੀ ਚੇਤਾਵਨੀ ਦੇ ਬਾਵਜੂਦ 'ਚੈਲੇਂਜ' ਦਾ ਕ੍ਰੇਜ਼ ਘੱਟ ਨਹੀਂ ਰਿਹਾ। ਕੈਨੇਡੀਅਨ ਰੈਪਰ ਡਰੇਕ ਦੇ ਗੀਤ 'ਕਿਕੀ ਚੈਲੇਂਜ' ਦਾ ਕ੍ਰੇਜ਼ ਘੱਟਣ ਦੀ ਬਜਾਏ ਸਗੋਂ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ।  ਦਿੱਲੀ ਤੋਂ ਲੈ ਕੇ ਮੁੰਬਈ, ਉੱਤਰ ਪ੍ਰਦੇਸ਼ ਤੱਕ ਦੀ ਪੁਲਸ ਨੇ ਲੋਕਾਂ ਨੂੰ ਇਹ ਚੈਲੇਂਜ ਨਾ ਕਰਨ ਦੀ ਅਪੀਲ ਦੇ ਨਾਲ-ਨਾਲ ਚੇਤਾਵਨੀ ਵੀ ਦਿੱਤੀ ਹੈ। ਪੁਲਸ ਨੇ ਲੋਕਾਂ 'ਤੇ ਚੱਲਦੀ ਗੱਡੀ 'ਚੋਂ ਉੱਤਰ ਕੇ ਡਾਂਸ ਕਰਨ 'ਤੇ ਜੁਰਮਾਨਾ ਲਾਉਣ ਅਤੇ ਗੱਡੀ ਜ਼ਬਤ ਕਰਨ ਦੀ ਚੇਤਾਵਨੀ ਦਿੱਤੀ ਹੈ ਪਰ ਆਮ ਲੋਕਾਂ ਨਾਲ-ਨਾਲ ਸਿਤਾਰਿਆਂ 'ਤੇ ਵੀ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ। ਜੀ ਹਾਂ, ਹੁਣ ਇਸ ਚੈਲੇਂਜ 'ਚ ਸ਼ਾਮਲ ਹੋ ਗਈ ਹੈ ਟੀ.ਵੀ. ਅਦਾਕਾਰਾ ਸ਼ਰਧਾ ਆਰੀਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News