ਮੁਸ਼ਕਿਲ ''ਚ ਫਸਿਆ ਮਸ਼ਹੂਰ ਕਮੇਡੀਅਨ, ਲੱਗਾ ਲੱਖਾਂ ਦੀ ਧੋਖਾਧੜੀ ਦਾ ਦੋਸ਼

8/6/2019 3:14:22 PM

ਨਵੀਂ ਦਿੱਲੀ (ਬਿਊਰੋ) — ਕਾਮੇਡੀ ਪ੍ਰੋਗਰਾਮ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਨ੍ਹੀਂ ਦਿਨੀਂ ਬੱਚਾ ਯਾਦਵ ਦਾ ਕਿਰਦਾਰ ਨਿਭਾ ਰਹੇ ਕੀਕੂ ਸ਼ਾਰਦਾ ਮੁਸ਼ਕਿਲ 'ਚ ਫਸਦੇ ਨਜ਼ਰ ਆ ਰਹੇ ਹਨ। ਖਬਰਾਂ ਮੁਤਾਬਕ, ਕੀਕੂ ਸ਼ਾਰਦਾ ਸਮੇਤ 5 ਹੋਰ ਲੋਕਾਂ 'ਤੇ ਧੋਖਾਧੜੀ ਦਾ ਦੋਸ਼ ਲੱਗਾ ਹੈ। ਦੋਸ਼ ਹੈ ਡਾਇਰੈਕਟਰ ਨਿਤਿਨ ਕੁਲਕਰਣੀ ਨੇ ਲਾਏ ਹਨ। ਨਿਤਿਨ ਕੁਲਕਰਣੀ ਨੇ 6 ਲੋਕਾਂ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ 'ਚ ਕੀਕੂ ਸ਼ਾਰਦਾ ਦਾ ਨਾਂ ਵੀ ਸ਼ਾਮਲ ਹੈ। ਇਹ 6 ਲੋਕ ਮੁੰਬਈ ਫੇਸਟ ਨਾਂ ਦੇ ਇਕ ਚੈਰੀਟੇਬਲ ਟਰੱਸਟ ਨਾਲ ਜੁੜੇ ਹੋਏ ਹਨ। ਇਨ੍ਹਾਂ 'ਤੇ 50.70 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। 

ਕੀਕੂ ਸ਼ਾਰਦਾ ਨੇ ਦੋਸ਼ਾ ਨੂੰ ਕੀਤਾ ਖਾਰਿਜ
ਹਾਲਾਂਕਿ ਕੀਕੂ ਸ਼ਾਰਦਾ ਨੇ ਸਾਰੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਚੈਰੀਟੇਬਲ ਟਰੱਸਟ ਨਾਲ ਜੁੜਿਆ ਨਹੀਂ ਹਾਂ। ਦੋਸ਼ਾਂ 'ਤੇ ਕੀਕੂ ਨੇ ਕਿਹਾ, ''ਮੈਂ ਬਾਕੀ ਸੈਲੀਬ੍ਰਿਟੀਜ਼ ਵਾਂਗ ਈਵੈਂਟ ਅਟੈਂਡ ਕੀਤਾ ਸੀ। ਮੈਂ ਮੁੰਬਈ ਫੇਸਟ ਦਾ ਮੈਂਬਰ ਨਹੀਂ ਹਾਂ। ਹਾਲਾਂਕਿ ਮੇਰੇ ਪਾਪਾ ਸੈਕਟਰੀ ਸਨ। ਬਿਨਾਂ ਕਿਸੇ ਕਾਰਨ ਮੇਰਾ ਨਾਂ ਇਸ ਮਾਮਲੇ 'ਚ ਜੋੜਿਆ ਜਾ ਰਿਹਾ ਹੈ।''

ਅੰਬੋਲੀ ਪੁਲਸ ਸਟੇਸ਼ਨ 'ਚ ਨਿਤਿਨ ਕੁਲਕਰਣੀ ਨੇ ਕਰਵਾਈ ਸ਼ਿਕਾਇਤ ਦਰਜ
ਨਿਤਿਨ ਕੁਲਕਰਣੀ ਨੇ ਅੰਬੋਲੀ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਮੁਤਾਬਕ, ਕੁਲਕਰਣੀ ਨੂੰ ਮੁੰਬਈ ਫੇਸਟ ਲਈ ਸੈੱਟ ਡਿਜ਼ਾਈਨ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜੋ ਪਿਛਲੇ ਸਾਲ ਜਨਵਰੀ 'ਚ ਬਾਂਦਰਾ ਕੁਰਲਾ ਕੰਪਲੈਕਸ ਦੇ ਐੱਮ. ਐੱਮ. ਆਰ. ਡੀ. ਏ. ਗਰਾਊਂਡ 'ਚ ਆਯੋਜਿਤ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜੋ ਕਿ ਪਿਛਲੇ ਸਾਲ ਜਨਵਰੀ 'ਚ ਬਾਂਦਰਾ ਕੁਰਲਾ ਕੰਪਲੈਕਸ ਦੇ ਐੱਮ. ਐੱਮ. ਆਰ. ਡੀ. ਏ. ਗਰਾਊਂਡ 'ਚ ਆਯੋਜਿਤ ਤਿੰਨ ਦਿਵਸ ਪ੍ਰੋਗਰਾਮ ਸੀ। ਸ਼ਿਕਾਇਤਕਰਤਾ ਨੇ ਐੱਫ. ਆਈ. ਆਰ. 'ਚ ਉਲੇਖ ਕੀਤਾ ਹੈ ਕਿ ਉਸ ਦੇ ਤੇ ਟਰੱਸਟ 'ਚ ਇਕ ਸਮਝੌਤਾ ਹੋਇਆ ਸੀ ਪਰ ਕਦੇ ਵੀ ਉਸ ਡਾਕੂਮੈਂਟ ਦੀ ਕਾਪੀ ਮੈਨੂੰ ਨਹੀਂ ਮਿਲੀ। ਜਿਹੜੇ ਪੈਸੇ ਮੈਨੂੰ ਦੇਣ ਦਾ ਦਾਅਵਾ ਹੋਇਆ ਸੀ, ਉਸ ਦਾ ਭੁਗਤਾਨ ਨਹੀਂ ਕੀਤਾ ਗਿਆ। 50.70 ਲੱਖ ਰੁਪਏ ਸਨ, ਜਿਹੜਾ ਚੈੱਕ ਦਿੱਤਾ ਗਿਆ ਸੀ, ਉਹ ਬਾਊਂਸ ਹੋ ਗਿਆ ਸੀ। 

ਅਮਰਨਾਥ ਸ਼ਾਰਦਾ ਦਾ ਦਾਅਵਾ
ਕੀਕੂ ਸ਼ਾਰਦਾ ਦੇ ਪਿਤਾ ਅਮਰਨਾਥ ਸ਼ਾਰਦਾ ਟਰੱਸਟ ਦੇ ਸਚਿਵ ਹਨ ਪਰ ਕਾਮੇਡੀਅਨ ਨੇ ਦਾਅਵਾ ਕੀਤਾ ਹੈ ਕਿ ਉਹ ਟਰੱਸਟ ਨਾਲ ਜੁੜੇ ਨਹੀਂ ਹਨ। ਹਾਲਾਂਕਿ ਐੱਫ. ਆਈ. ਆਰ. 'ਚ ਉਸ ਦਾ ਨਾਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News