ਮਸ਼ਹੂਰ ਕਮੇਡੀਅਨ ਨੂੰ ਮਹਿੰਗੀ ਪਈ 1 ਕੱਪ ਚਾਹ, ਹੋਟਲ ਨੇ ਬਣਾ ਦਿੱਤਾ 78,650 ਰੁਪਏ ਦਾ ਬਿੱਲ

Thursday, September 5, 2019 1:35 PM
ਮਸ਼ਹੂਰ ਕਮੇਡੀਅਨ ਨੂੰ ਮਹਿੰਗੀ ਪਈ 1 ਕੱਪ ਚਾਹ, ਹੋਟਲ ਨੇ ਬਣਾ ਦਿੱਤਾ 78,650 ਰੁਪਏ ਦਾ ਬਿੱਲ

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਤੋਂ ਲੈ ਕੇ ਟੀ. ਵੀ. ਤੱਕ ਦੇ ਸਿਤਾਰੇ ਇਨ੍ਹੀਂ ਦਿਨੀਂ ਲਗਾਤਾਰ ਛੁੱਟੀਆਂ ਦਾ ਆਨੰਦ ਲੈ ਰਹੇ ਹਨ। ਇਸ ਮੌਸਮ 'ਚ ਸੈਲੀਬ੍ਰਿਟੀਜ਼ ਨੂੰ ਸਭ ਤੋਂ ਜ਼ਿਆਦਾ 'ਬੀਚ ਡੈਸਟੀਨੇਸ਼ਨ' ਪਸੰਦ ਆਉਂਦੇ ਹਨ ਅਤੇ ਮਾਲਦੀਵ ਮੌਰੀਸ਼ਸ ਤੋਂ ਬਾਅਦ ਸਿਤਾਰਿਆਂ ਨੂੰ ਇੰਡੋਨੇਸ਼ੀਆ ਤੇ ਬਾਲੀ ਖੂਬ ਪਸੰਦ ਆ ਰਹੇ ਹਨ। ਕਪਿਲ ਸ਼ਰਮਾ ਦੇ ਸ਼ੋਅ ਨਾਲ ਮਸ਼ਹੂਰ ਹੋਏ ਕਮੇਡੀਅਨ ਕੀਕੂ ਸ਼ਾਰਦਾ ਵੀ ਪਿਛਲੇ ਦਿਨੀਂ ਪਰਿਵਾਰ ਨਾਲ ਛੁੱਟੀਆਂ ਬਿਤਾ ਕੇ ਵਾਪਸ ਪਰਤੇ ਹਨ। ਕੀਕੂ ਸ਼ਾਰਦਾ ਨਾਲ ਇਸ ਵੈਕਸ਼ਨ 'ਤੇ ਕੁਝ ਅਜਿਹਾ ਹੋਇਆ ਹੈ, ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਣਗੇ। ਕੀਕੂ ਨੂੰ ਬਾਲੀ 'ਚ ਇਕ ਕੱਪ ਚਾਹ ਤੇ ਕੌਫੀ ਪੀਣਾ ਕੁਝ ਜ਼ਿਆਦਾ ਹੀ ਮਹਿੰਗਾ ਪੈ ਗਿਆ।

ਦੱਸ ਦਈਏ ਕਿ ਕੀਕੂ ਸ਼ਾਰਦਾ ਨੇ ਆਪਣੇ ਇਸ ਟ੍ਰਿਪ ਦਾ ਇਕ ਬਿੱਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਸ ਨੂੰ ਬਾਲੀ 'ਚ ਇਕ ਕੱਪ ਚਾਹ ਅਤੇ 1 ਕੱਪ ਕੌਫੀ ਆਰਡਰ ਕੀਤੀ ਸੀ, ਜਿਸ ਦਾ ਬਿੱਲ 78,650 ਰੁਪਏ ਆਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੀਕੂ ਨੂੰ ਇਸ ਬਿੱਲ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਕਿਉਂਕਿ ਇੰਡੀਅਨ ਕਰੰਸੀ ਦੇ ਹਿਸਾਬ ਨਾਲ ਇਹ ਬਿੱਲ ਸਿਰਫ 400 ਰੁਪਏ ਦਾ ਹੈ। ਐਕਟਰ ਨੇ ਦੋ ਕੱਪ ਚਾਹ-ਕੌਫੀ ਦਾ ਕਾਫੀ ਤਗੜਾ ਬਿੱਲ ਭਰਿਆ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਐਕਟਰ ਰਾਹੁਲ ਬੋਸ ਨਾਲ ਵੀ ਅਜਿਹੀ ਹੀ ਘਟਨਾ ਹੋਈ ਸੀ, ਜਿਸ 'ਚ ਉਨ੍ਹਾਂ ਨੂੰ ਹੋਟਲ ਨੇ ਦੋ ਕੇਲਿਆਂ ਦਾ ਬਿੱਲ 443 ਰੁਪਏ ਬਣਾ ਦਿੱਤਾ ਸੀ। ਰਾਹੁਲ ਨੇ ਹੋਟਲ ਦਾ ਬਿੱਲ ਦਿਖਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਸੀ।

 

 
 
 
 
 
 
 
 
 
 
 
 
 
 

Until next time #Bali

A post shared by Kiku Sharda (@kikusharda) on Sep 3, 2019 at 8:18pm PDT


Edited By

Sunita

Sunita is news editor at Jagbani

Read More