ਸ਼ੁਰੂਆਤੀ ਦੌਰ ''ਚ ਕੀਕੂ ਲੱਗਦਾ ਸੀ ਜਤਿੰਦਰ ਦਾ ਮੁੰਡਾ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

6/8/2019 9:37:45 AM

ਨਵੀਂ ਦਿੱਲੀ (ਬਿਊਰੋ) — ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਚ ਲੋਕਾਂ ਨੂੰ ਹਸਾਉਣ ਵਾਲੇ ਕੀਕੂ ਸ਼ਾਰਦਾ ਅੱਜ ਹਰ ਘਰ ਦਾ ਹਿੱਸਾ ਬਣ ਚੁੱਕੇ ਹਨ। ਉਸ ਦੀ ਕਮੇਡੀ ਹਰ ਇਕ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੀ ਹੈ। ਇਸੇ ਦੌਰਾਨ ਉਸ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 

ਦੱਸ ਦਈਏ ਕਿ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਕੀਕੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤਸਵੀਰ ਨੂੰ ਦੇਖ ਕੇ ਲੋਕ ਆਖ ਰਹੇ ਹਨ ਕਿ ਇਹ ਤਸਵੀਰ ਬਾਲੀਵੁੱਡ ਦੇ ਉੱਘੇ ਅਦਾਕਾਰ ਜਤਿੰਦਰ ਦੇ ਬੇਟੇ ਤੁਸ਼ਾਰ ਕਪੂਰ ਦੀ ਹੈ।

PunjabKesari
ਦਰਅਸਲ ਕੀਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਹੀ ਕੀਕੂ ਨੇ ਲਿਖਿਆ ਸੀ ਕਿ ਜਦੋਂ ਮੈਂ ਅਦਾਕਾਰੀ ਸ਼ੁਰੂ ਕੀਤੀ ਸੀ, ਉਦੋਂ ਕਿਸੇ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਉਹ ਤਸਵੀਰਾਂ ਲੈ ਕੇ ਆਵੇ, ਜਿਸ ਤੋਂ ਬਾਅਦ ਮੈਂ ਇਹ ਤਸਵੀਰਾਂ ਖਿੱਚਵਾਈਆਂ ਸਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੀਕੂ ਦੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵੱਲੋਂ ਕਾਫੀ ਸ਼ੇਅਰ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਤਸਵੀਰਾਂ ਆਪਣੇ ਆਪ 'ਚ ਖਾਸ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News