PICS : ਇਵੈਂਟ ਦੌਰਾਨ ਕਿਮ ਕਰਦਾਸ਼ੀਅਨ ਦੀ ਹੌਟ ਫਿੱਗਰ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
7/2/2018 4:42:23 PM
ਮੁੰਬਈ (ਬਿਊਰੋ)— ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਹਾਲ ਹੀ 'ਚ ਇਕ ਇਵੈਂਟ ਦੌਰਾਨ ਵਾਈਟ ਡਰੈੱਸ 'ਚ ਸਪਾਟ ਹੋਈ। ਆਪਣੇ ਮੇਕਅੱਪ ਬਿਊਟੀ ਰੇਂਜ ਆਨਲਾਈਨ ਲਈ ਚਰਚਾ ਦਾ ਵਿਸ਼ਾ ਬਣੀ ਕਿਮ ਕਰਦਾਸ਼ੀਅਨ ਨੇ ਹਾਲ ਹੀ 'ਚ ਕਾਤਿਲਾਨਾ ਅੰਦਾਜ਼ ਦਿਖਾਇਆ।
ਇਸ ਦੌਰਾਨ ਸਭ ਦੀਆਂ ਨਜ਼ਰਾਂ ਕਿਮ ਦੀ ਹੌਟ ਫਿੱਗਰ ਅਤੇ ਡਰੈੱਸ 'ਚ ਰਹੀਆਂ।
ਇਸ ਮੌਕੇ ਕਿਮ ਦੀਆਂ ਕਈ ਤਸਵੀਰਾਂ ਕੈਮਰੇ 'ਚ ਕੈਦ ਹੋਈਆਂ। ਜਾਣਕਾਰੀ ਮੁਤਾਬਕ ਪਿਛਲੇ ਸਾਲ ਦੀ ਕਿਮ ਨੇ ਆਪਣੀ ਮੇਕਅੱਪ ਰੇਂਜ ਲਾਂਚ ਕੀਤੀ ਸੀ। ਕੁਝ ਦਿਨਾਂ ਪਹਿਲਾਂ ਖਬਰ ਆਈ ਸੀ ਕਿ ਕਿਮ ਕਾਰਦਸ਼ੀਅਨ ਤੇ ਉਸ ਦੇ ਪਤੀ ਕਾਨਿਆ ਵੈਸਟ ਆਪਣਾ ਸ਼ਾਨਦਾਰ ਬੰਗਲਾ ਬੈੱਲ ਏਅਰ ਮੈਂਸ਼ਨ ਵੇਚ ਰਹੇ ਹਨ।
ਇਸ ਬੰਗਲੇ ਦੀਆਂ ਹਾਲ ਹੀ 'ਚ ਕੁਝ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਦੇਖ ਤੁਸੀਂ ਹੈਰਾਨ ਰਹਿ ਜਾਓਗੇ।
ਦਰਅਸਲ ਬੈੱਲ ਏਅਰ ਮੈਂਸ਼ਨ ਕਿਮ ਤੇ ਕਾਨਿਆ ਨੇ ਸਾਲ 2013 'ਚ 11 ਮਿਲੀਅਨ ਡਾਲਰ (75 ਕਰੋੜ) ਦਾ ਖਰੀਦਿਆ ਸੀ, ਜਿਸ ਨੂੰ ਹੁਣ ਲਗਭਗ 18 ਮਿਲੀਅਨ ਡਾਲਰ (1 ਅਰਬ 23 ਕਰੋੜ) 'ਚ ਵੇਚਿਆ ਜਾ ਰਿਹਾ ਹੈ।
ਇਕ ਅਖਬਾਰ ਨਾਲ ਗੱਲਬਾਤ ਦੌਰਾਨ ਇਸ ਬੰਗਲੇ ਨੂੰ ਵੇਚਣ ਦੀ ਵਜ੍ਹਾ ਦੱਸਦਿਆਂ ਕਿਮ ਨੇ ਕਿਹਾ ਕਿ ਉਹ ਇਸ ਤੋਂ ਵੱਡਾ ਬੰਗਲਾ ਮਿਆਮੀ ਦੇ ਨਜ਼ਦੀਕ ਖਰੀਦਣਾ ਚਾਹੁੰਦੀ ਹੈ ਤਾਂ ਕਿ ਆਪਣੇ ਪਰਿਵਾਰ ਨੂੰ ਵੀ ਉਥੇ ਰੱਖ ਸਕੇ।
ਕਿਮ ਦੇ ਇਸ ਬੈੱਲ ਏਅਰ ਮੈਂਸ਼ਨ ਅੰਦਰ ਆਟੋਮੈਟਿਕ ਖਿੜਕੀਆਂ ਹਨ ਤੇ ਕਿਚਨ 'ਚ ਪੂਰੀ ਤਰ੍ਹਾਂ ਨਾਲ ਸਟੇਨਲੈੱਸ ਸਟੀਲ ਦੀ ਵਰਤੋਂ ਕੀਤੀ ਗਈ ਹੈ। ਇਹ ਬੰਗਲਾ 9000 ਵਰਗ ਫੁੱਟ 'ਚ ਫੈਲਿਆ ਹੈ, ਜਿਸ 'ਚ 6 ਬੈੱਡਰੂਮ, 8 ਬਾਥਰੂਮ ਤੇ ਇਕ ਸਵਿਮਿੰਗ ਪੂਲ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ