Pics : ਬੀਚ 'ਤੇ ਯੋਗਾ ਕਰਦੀ ਨਜ਼ਰ ਆਈ ਕਿਮ ਕਾਰਦਸ਼ੀਅਨ

7/14/2018 5:23:32 PM

ਲਾਸ ਏਂਜਲਸ (ਬਿਊਰੋ)— ਆਪਣੇ ਬੋਲਡ ਅੰਦਾਜ਼ ਨਾਲ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਰਿਐਲਿਟੀ ਸਟਾਰ ਕਿਮ ਕਾਰਦਸ਼ੀਅਨ ਇਕ ਵਾਰ ਮੁੜ ਸੁਰਖੀਆਂ 'ਚ ਹੈ। ਹਾਲ ਹੀ 'ਚ ਕਿਮ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਬੀਚ 'ਤੇ ਯੋਗਾ ਕਰਦੀ ਨਜ਼ਰ ਆ ਰਹੀ ਹੈ।

PunjabKesari
ਕਿਮ ਦੀਆਂ ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ, ਜਦੋਂ ਉਹ ਲਾਸ ਏਂਜਲਸ 'ਚ ਆਪਣੀਆਂ ਦੋਸਤਾਂ ਨਾਲ ਬੀਚ 'ਤੇ ਯੋਗਾ ਕਰਨ ਪਹੁੰਚੀ। ਇਸ ਦੌਰਾਨ ਕਿਮ ਜਿਮ ਲੁੱਕ 'ਚ ਕਾਫੀ ਫਿੱਟ ਲੱਗ ਰਹੀ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਿਮ ਆਪਣੀ ਫਿਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

PunjabKesari
ਦੱਸਣਯੋਗ ਹੈ ਕਿ 37 ਸਾਲਾ 3 ਬੱਚਿਆਂ ਦੀ ਮਾਂ ਕਿਮ ਆਪਣੀ ਫਿੱਗਰ ਤੇ ਹੌਟਨੈੱਸ ਲਈ ਜਾਣੀ ਜਾਂਦੀ ਹੈ।ਇਸ ਤੋਂ ਇਲਾਵਾ ਕਿਮ ਆਪਣੇ ਇਮੋਜੀ, ਬਿਊਟੀ ਪ੍ਰੋਡਕਟਸ, ਪਰਫਿਊਮ, ਵੈੱਬਸਾਈਟ ਤੇ ਐਪ ਲਈ ਵੀ ਜਾਣੀ ਜਾਂਦੀ ਹੈ। ਕਿਮ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 114 ਮਿਲੀਅਨ ਫਾਲੋਅਰਜ਼ ਹਨ।

PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News