ਕਿਮ ਕਾਰਦਸ਼ੀਆਂ ਤੇ ਕਾਨਿਆ ਵੈਸਟ ਦੇ ਹਨੀਮੂਨ ਦੀਆਂ ਤਸਵੀਰਾਂ ਹੋਈ ਵਾਇਰਲ
5/25/2017 9:51:52 PM
ਲਾਸ ਏਂਜਲਸ— ਰਿਐਲਿਟੀ ਸਟਾਰ ਕਿਮ ਕਾਰਦਸ਼ੀਆਂ ਤੇ ਕਾਨਿਆ ਵੈਸਟ ਦੇ ਵਿਆਹ ਨੂੰ ਕੱਲ ਯਾਨੀ 24 ਮਈ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ।
ਦੋਵਾਂ ਦਾ ਵਿਆਹ 24 ਮਈ, 2014 ਨੂੰ ਫਲੋਰੈਂਸ 'ਚ ਹੋਇਆ।ਵਿਆਹ ਤੋਂ ਬਾਅਦ ਦੋਵੇਂ ਹਨੀਮੂਨ ਮਨਾਉਣ ਆਇਰਲੈਂਡ ਗਏ ਸਨ।
ਦੋਵਾਂ ਨੇ ਹਨੀਮੂਨ 'ਤੇ ਇਕ-ਦੂਜੇ ਨਾਲ ਚੰਗਾ ਸਮਾਂ ਬਤੀਤ ਕੀਤਾ। ਇਹ ਕੱਪਲ ਫਾਈਵ ਸਟਾਰ Castlemartyr Resort 'ਚ ਰੁਕਿਆ ਸੀ।
ਦੱਸਣਯੋਗ ਹੈ ਕਿ ਕਿਮ ਤੇ ਕਾਨਿਆ ਨੇ ਲਗਭਗ ਡੇਢ ਸਾਲ ਤਕ ਡੇਟਿੰਗ ਕੀਤੀ।
ਵਿਆਹ ਤੋਂ ਪਹਿਲਾਂ ਹੀ ਕਿਮ ਨੇ ਕਾਨਿਆ ਦੀ ਬੇਟੀ ਨਾਰਥ ਨੂੰ 15 ਜੂਨ, 2013 ਨੂੰ ਜਨਮ ਦਿੱਤਾ ਸੀ।
ਕਾਨਿਆ ਦਾ ਇਹ ਪਹਿਲਾ ਵਿਆਹ ਹੈ, ਜਦਕਿ ਕਿਮ ਦਾ ਤੀਜਾ।
ਇਸ ਤੋਂ ਪਹਿਲਾਂ ਕਿਮ ਕ੍ਰਿਸ ਹਮਫ੍ਰਾਈਸ ਤੇ ਮਿਊਜ਼ਿਕ ਪ੍ਰੋਡਿਊਸਰ ਡੈਮੋਨ ਥਾਮਸ ਨਾਲ ਵਿਆਹ ਕਰਵਾ ਚੁੱਕੀ ਹੈ। ਦੋਵੇਂ ਹੀ ਵਿਆਹ ਛੇਤੀ ਟੁੱਟ ਗਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ