ਕਿਮ ਕਾਰਦਸ਼ੀਅਨ ਨੇ ਆਪਣੀ ਬੋਲਡਨੈੱਸ ਨਾਲ ਸਮੁੰਦਰ ''ਚ ਲਾਈ ਅੱਗ, ਤਸਵੀਰਾਂ ਵਾਇਰਲ

4/15/2018 2:33:31 PM

ਮੁੰਬਈ (ਬਿਊਰੋ)— ਦੇਸ਼ ਤੋਂ ਬਾਹਰ ਛੁੱਟੀਆਂ ਮਨਾਉਣ ਨਿਕਲੀ ਹਾਲੀਵੁੱਡ ਅਭਿਨੇਤਰੀ ਕਿਮ ਕਾਰਦਸ਼ੀਅਨ ਨੇ ਬੀਚ 'ਤੇ ਸਰਫਿੰਗ ਕਰਨ ਵਾਲੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵਾਰ ਖਾਸ ਗੱਲ ਇਹ ਹੈ ਕਿ ਉਸ ਦੀ ਤਸਵੀਰ 'ਚ ਕੋਈ ਕੈਪਸ਼ਨ ਨਹੀਂ ਹੈ।
PunjabKesari
ਇਸੇ ਤਰ੍ਹਾਂ ਦੂਜੀ ਤਸਵੀਰ ਉਸ ਨੇ ਸ਼ੇਅਰ ਕਰਕੇ ਲਿਖਿਆ, 'ਮੈਂ ਪਿਛਲੀ ਵੈਕੇਸ਼ਨ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਸਨ ਕਿਉਂਕਿ ਮੈਨੂੰ ਆਪਣੇ ਪੇਜ 'ਤੇ ਤਸਵੀਰਾਂ ਸਹੀ ਨਹੀਂ ਲੱਗੀਆਂ।' ਇਸ ਤੋਂ ਪਹਿਲਾਂ ਕਿਮ ਬੀਚ ਕੰਢੇ ਆਰਾਮ ਫਰਮਾਉਂਦੀ ਨਜ਼ਰ ਆਈ ਸੀ, ਜਿਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।
PunjabKesari
ਕਿਮ ਇੰਟਰਨੈੱਟ 'ਤੇ ਕਾਫੀ ਐਕਟਿਵ ਹੈ ਤੇ ਉਹ ਆਪਣੇ ਪਤੀ, ਬੱਚਿਆਂ ਤੇ ਸੋਸ਼ਲ ਲਾਈਫ ਨਾਲ ਜੁੜੀਆਂ ਤਮਾਮ ਤਰ੍ਹਾਂ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਪਿਛਲੀ ਤਸਵੀਰ 'ਚ ਉਹ ਸਨਬਾਥ ਲੈਂਦੀ ਦਿਖੀ ਸੀ। ਇਸ ਤਸਵੀਰ 'ਚ ਕਿਮ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆਈ।
PunjabKesari
ਦੱਸਣਯੋਗ ਹੈ ਕਿ ਕਿਮ ਦਾ ਜਨਮ ਅਮਰੀਕਾ ਦੇ ਲਾਸ ਏਂਜਲਸ 'ਚ ਹੋਇਆ ਸੀ। ਸਾਲ 2016 ਦੇ ਅਕਤੂਬਰ ਮਹੀਨੇ ਉਸ ਨਾਲ ਲੁੱਟ ਦੀ ਇਕ ਘਟਨਾ ਵਾਪਰੀ ਸੀ। ਇਸ ਦੌਰਾਨ ਉਹ ਕਾਫੀ ਸਹਿਮੀ ਹੋਈ ਸੀ। ਇਹ ਘਟਨਾ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਵਾਪਰੀ ਸੀ ਤੇ ਇਸ ਘਟਨਾ ਨੇ ਕਿਮ ਨੂੰ ਹਿਲਾ ਕੇ ਰੱਖ ਦਿੱਤਾ ਸੀ।
PunjabKesari
ਇਸ ਤੋਂ ਬਾਅਦ ਉਹ ਲੰਮੇ ਸਮੇਂ ਤਕ ਲਾਈਮਲਾਈਟ ਤੋਂ ਦੂਰ ਰਹੀ ਤੇ ਸੋਸ਼ਲ ਮੀਡੀਆ 'ਤੇ ਵੀ ਪਹਿਲਾਂ ਨਾਲੋਂ ਕਾਫੀ ਘੱਟ ਸਰਗਰਮ ਹੋ ਗਈ।
PunjabKesari
ਦੱਸਣਯੋਗ ਹੈ ਕਿ ਕਿਮ ਕਾਦਰਸ਼ੀਅਨ ਨੂੰ ਰਿਐਲਿਟੀ ਟੀ. ਵੀ. ਸਟਾਰ ਤੇ ਸੋਸ਼ਲ ਮੀਡੀਆ ਸਨਸਨੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News