ਕਿਮ ਕੌਰ ਦਾ ਨਵਾਂ ਗੀਤ ''ਮਾਈਨ'' ਰਿਲੀਜ਼ (ਵੀਡੀਓ)

Friday, July 12, 2019 12:33 PM
ਕਿਮ ਕੌਰ ਦਾ ਨਵਾਂ ਗੀਤ ''ਮਾਈਨ'' ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ) — ਆਪਣੀ ਸੁਰੀਲੀ ਆਵਾਜ਼ ਦੇ ਸਦਕਾ ਪੰਜਾਬੀ ਕਲਾਕਾਰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰ ਰਹੇ ਹਨ ਅਤੇ ਸੰਗੀਤ ਜਗਤ ਦੇ ਪੱਧਰ ਨੂੰ ਸ਼ਿਖਰਾਂ 'ਤੇ ਲੈ ਜਾ ਰਹੇ ਹਨ। ਇਸੇ ਹੀ ਰਾਹ 'ਤੇ ਨਿਕਲੀ ਹੈ ਪੰਜਾਬੀ ਗਾਇਕ ਕਿਮ ਕੌਰ। ਜੀ ਹਾਂ, ਹਾਲ ਹੀ 'ਚ ਪੰਜਾਬੀ ਗਾਇਕਾ ਕਿਮ ਕੌਰ ਦਾ ਗੀਤ 'ਮਾਈਨ' ਰਿਲੀਜ਼ ਹੋਇਆ ਹੈ। ਕਿਮ ਕੌਰ ਦੇ ਇਸ ਗੀਤ ਦੇ ਬੋਲ ਰਾਜ ਕਾਕਰਾ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਬੀਟ ਮਿਨਿਸਟਰ ਨੇ ਦਿੱਤਾ ਹੈ। ਕਿਮ ਕੌਰ ਦੇ ਗੀਤ 'ਮਾਈਨ' ਦੇ ਪ੍ਰੋਡਿਊਸਰ ਸਰਬਜੀਤ ਸਿੰਘ ਸਾਬੀ ਹੈ ਅਤੇ ਗੀਤ ਨੂੰ 'ਸਾਊਂਡ ਬੂਮ ਐਂਟਰਟੇਨਮੈਂਟ' ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।


ਦੱਸਣਯੋਗ ਹੈ ਕਿ ਕਿਮ ਕੌਰ ਦੇ ਗੀਤ 'ਮਾਈਨ' ਦੀ ਮਿਆਦ 3 ਮਿੰਟ 30 ਸੈਕਿੰਡ ਦੀ ਹੈ, ਜਿਸ ਨੂੰ ਪ੍ਰੇਮੀ ਤੇ ਪ੍ਰੇਮਿਕਾ 'ਤੇ ਫਿਲਮਾਇਆ ਗਿਆ ਹੈ। ਕਿਮ ਕੌਰ ਦੇ ਇਸ ਗੀਤ 'ਚ ਜ਼ਮਾਨੇ ਤੋਂ ਪਾਰੇ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਕਿਮ ਕੌਰ ਦੇ ਇਸ ਗੀਤ ਦੀ ਵੀਡੀਓ ਨੂੰ ਬੇਹੱਦ ਹੀ ਖੂਬਸੂਰਤ ਢੰਗ ਨਾਲ ਫਿਲਮਾਇਆ ਗਿਆ ਹੈ।


Edited By

Sunita

Sunita is news editor at Jagbani

Read More