B''day spl : ''ਮੁਹੱਬਤੇਂ'' ਦੀ ਫੇਮ ਕਿਮ ਸ਼ਰਮਾ ਨੇ ਬੋਲਡਨੈੱਸ ਦੇ ਬਿਖੇਰੇ ਜਲਵੇ, ਦੇਖੋ ਤਸਵੀਰਾਂ

1/21/2017 12:46:14 PM

ਮੁੰਬਈ— ''ਮੁਹੱਬਤੇਂ'' ਦੀ ਫੇਮ ਕਿਮ ਸ਼ਰਮਾ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 21 ਜਨਵਰੀ 1980 ਨੂੰ ਹੋਇਆ ਸੀ। ਕਿਮ ਨੇ ਕਾਲਜ ਦੇ ਦਿਨਾਂ ਤੋਂ ਹੀ ਮਾਡਲਿੰਗ ਦੁਨੀਆ ''ਚ ਆਪਣੇ ਕਦਮ ਜਮਾ ਲਏ ਸੀ। ਕਿਮ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ''''ਟੂਥਪੇਸਟ'' ਦੇ ਵਿਗਿਆਪਨ ਨਾਲ ਕੀਤੀ ਸੀ। ਇਸ ਤੋਂ ਬਾਅਦ ਕਿਮ ਨੇ ''ਮਨਸਲਿਕ'', ''ਲਿਰਿਲ'', ''ਫੇਅਰ ਐਂਡ ਲਵਲੀ'' ਸਮੇਤ ਕਈ ਪ੍ਰੋਡਕਟਸ ਦੇ ਵਿਗਿਆਪਨਾਂ ''ਚ ਕੰਮ ਕੀਤਾ। ਜਦੋਂ ਉਹ ਵਿਗਿਆਪਨਾਂ ''ਚ ਕੰਮ ਕਰ ਰਹੀ ਸੀ ਤਾਂ ਆਦਿਤਿਆ ਚੋਪੜਾ ਦੀ ਨਜ਼ਰ ਉਸ ''ਤੇ ਪਈ ਸੀ। ਉਸ ਨੂੰ ਫਿਲਮਾਂ ''ਚ ਪਹਿਲਾਂ ਬ੍ਰੇਕ ''ਮੁਹੱਬਤੇਂ'' ਨਾਲ ਮਿਲਿਆ ਸੀ। ''ਮੁਹੱਬਤੇਂ'' ਤੋਂ ਬਾਅਦ ਉਸ ਨੇ ਕਈ ਫਿਲਮਾਂ ''ਚ ਕੰਮ ਕੀਤਾ ਪਰ ਕੋਈ ਵੀ ਫਿਲਮ ਖਾਸ ਕਮਾਲ ਨਹੀਂ ਸਕੀ। ਸਾਲ 2010 ''ਚ ਕਿਮ ਨੇ ਆਪਣੇ ਦੋਸਤ ਅਲੀ ਪੁੰਜਾਨੀ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਕਿਮ ਬਾਲੀਵੁੱਡ ''ਚੋਂ ਗਾਇਬ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News