ਹੁਣ ਅਜਿਹੀ ਦਿਖਣ ਲੱਗੀ ਹੈ ''ਜੁੰਮਾ-ਚੁੰਮਾ'' ਗਰਲ, ਤਸਵੀਰਾਂ ਕਰ ਦੇਣਗੀਆਂ ਹੈਰਾਨ

7/15/2017 8:42:54 PM

ਮੁੰਬਈ— ਫਿਲਮ 'ਹਮ' ਦੇ ਗੀਤ 'ਜੁੰਮਾ-ਚੁੰਮਾ' ਨਾਲ ਪ੍ਰਸਿੱਧ ਹੋਈ ਕਿਮੀ ਕਾਟਕਰ ਨੂੰ ਜੇਕਰ ਅੱਜ ਕੋਈ ਦੇਖੇ ਤਾਂ ਉਸ ਨੂੰ ਪਛਾਣਨਾ ਮੁਸ਼ਕਿਲ ਹੋਵੇਗਾ। ਹਾਲ ਹੀ 'ਚ ਅਭਿਨੇਤਰੀ ਪੂਨਮ ਢਿੱਲੋਂ ਨੇ ਕਿਮੀ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਇਕਦਮ ਵੱਖਰਾ ਲੁੱਕ ਨਜ਼ਰ ਆ ਰਿਹਾ ਹੈ।
PunjabKesari
ਦੱਸਣਯੋਗ ਹੈ ਕਿ ਕਿਮੀ ਨੇ ਫਿਲਮ 'ਟਾਰਜ਼ਨ' 'ਚ ਬੋਲਡ ਸੀਨਜ਼ ਦੇ ਕੇ ਕਾਫੀ ਸੁਰਖੀਆਂ ਬਟੌਰੀਆਂ ਸਨ। ਇਸ ਫਿਲਮ 'ਚ ਉਸ ਦੇ ਹੀਰੋ ਹੇਮੰਤ ਬਿਰਜੇ ਸਨ। ਕਿਮੀ ਨੇ ਬਾਲੀਵੁੱਡ ਅਭਿਨੇਤਰੀਆਂ ਨਾਲ ਹੋਣ ਵਾਲੇ ਸ਼ੋਸ਼ਣ ਨੂੰ ਆਧਾਰ ਬਣਾ ਕੇ ਫਿਲਮ ਇੰਡਸਟਰੀ ਛੱਡ ਦਿੱਤੀ ਸੀ। 1992 'ਚ ਰਿਲੀਜ਼ 'ਹਮਲਾ' ਉਸ ਦੀ ਆਖਰੀ ਫਿਲਮ ਸੀ।
PunjabKesari
ਕਿਮੀ ਕਾਟਕਰ ਨੂੰ ਫਿਲਮ ਇੰਡਸਟਰੀ 'ਚ ਕੰਮ ਦਾ ਰਵੱਈਆ ਪਸੰਦ ਨਹੀਂ ਆਇਆ ਸੀ। ਉਸ ਨੇ ਬਾਲੀਵੁੱਡ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਕਿਹਾ ਸੀ, 'ਮੈਂ ਫਿਲਮ ਇੰਡਸਟਰੀ ਤੋਂ ਪ੍ਰੇਸ਼ਾਨ ਹੋ ਕੇ ਜਾ ਰਹੀ ਹਾਂ ਤੇ ਮੇਰਾ ਅਭਿਨੈ ਤੋਂ ਮਨ ਭਰ ਚੁੱਕਾ ਹੈ।' ਕਿਮੀ ਨੇ ਫਿਲਮ ਇੰਡਸਟਰੀ 'ਚ ਅਭਿਨੇਤਰੀਆਂ ਨਾਲ ਹੋਣ ਵਾਲੇ ਸ਼ੋਸ਼ਣ 'ਤੇ ਵੀ ਸਵਾਲ ਉਠਾਏ ਸਨ।
PunjabKesari
ਕਿਮੀ ਨੇ ਇਹ ਵੀ ਕਿਹਾ ਸੀ, 'ਮਹਿਲਾ ਕਲਾਕਾਰਾਂ ਦੇ ਮੁਕਾਬਲੇ ਮਰਦ ਕਲਾਕਾਰਾਂ ਨੂੰ ਜ਼ਿਆਦਾ ਤਰਜੀਹ ਦਿੱਤੇ ਜਾਣ ਕਾਰਨ ਉਸ ਨੂੰ ਖਿੱਝ ਹੋਣ ਲੱਗੀ ਹੈ ਤੇ ਇਸੇ ਵਜ੍ਹਾ ਕਾਰਨ ਉਹ ਬਾਲੀਵੁੱਡ ਨੂੰ ਅਲਵਿਦਾ ਕਹਿ ਰਹੀ ਹੈ।'​​​​​​​
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News