ਪੰਜਾਬੀ ਫਿਲਮਾਂ 'ਚ ਆਲੋਪ ਹੋਈ ਹਰਭਜਨ ਮਾਨ ਦੀ ਇਹ ਖੂਬਸੂਰਤ ਅਦਾਕਾਰਾ

Saturday, May 4, 2019 9:57 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਿਮੀ ਵਰਮਾ ਇਨ੍ਹੀਂ ਦਿਨੀਂ ਫਿਲਮ ਇੰਡਸਟਰੀ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ਦੇ ਜਰੀਏ ਉਹ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਦੱਸ ਦਈਏ ਕਿ ਕਿਮੀ ਵਰਮਾ ਨੇ ਕਈ ਪੰਜਾਬੀ ਹਿੱਟ ਫਿਲਮਾਂ 'ਚ ਕੰਮ ਕੀਤਾ।

PunjabKesari

ਫਿਲਮ ਇੰਡਸਟਰੀ 'ਚ ਕਿਮੀ ਵਰਮਾ ਦੇ ਨਾਂ ਨਾਲ ਜਾਣੀ ਜਾਣ ਵਾਲੀ ਅਦਾਕਾਰਾ ਦਾ ਨਾਂ ਕਿਰਨਦੀਪ ਵਰਮਾ ਹੈ। ਅਦਾਕਾਰਾ ਦੇ ਨਾਲ-ਨਾਲ ਕਿਮੀ ਇਕ ਫੈਸ਼ਨ ਡਿਜ਼ਾਈਨਰ ਵੀ ਹੈ।

PunjabKesari

ਸਾਲ 1994 'ਚ ਕਿਮੀ ਵਰਮਾ ਨੇ 'ਫੈਮਿਨਾ ਮਿਸ ਇੰਡੀਆ ਬਿਊਟੀਫੁੱਲ ਹੇਅਰ' ਦਾ ਖਿਤਾਬ ਵੀ ਜਿੱਤਿਆ ਸੀ।

PunjabKesari
ਦੱਸ ਦਈਏ ਕਿ ਕਿਮੀ ਵਰਮਾ ਦਾ ਪਿਛੋਕੜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਨਾਲ ਹੈ। ਉਸ ਨੇ ਆਪਣੀ ਮੁੱਢਲੀ ਸਿੱਖਿਆ ਜਗਰਾਓਂ 'ਚ ਹੀ ਪੂਰੀ ਕੀਤੀ।

PunjabKesari

ਕਿਮੀ ਵਰਮਾ ਅਦਾਕਾਰੀ 'ਚ ਮਾਹਿਰ ਨਹੀਂ ਹੈ ਸਗੋਂ ਉਹ ਪੜ੍ਹਾਈ ਤੇ ਖੇਡਾਂ 'ਚ ਵੀ ਕਾਫੀ ਹੁਸ਼ਿਆਰ ਸੀ। ਮਸ਼ਹੂਰ ਡਾਇਰੈਕਟਰ ਮਨਮੋਹਨ ਸਿੰਘ ਕਿਮੀ ਨੂੰ ਫਿਲਮਾਂ 'ਚ ਜਾਣ ਦੀ ਸਲਾਹ ਦਿੱਤੀ ਸੀ।

PunjabKesari

ਕਿਮੀ ਵਰਮਾ ਨੂੰ ਸਕੂਲੀ ਦੌਰ 'ਚ ਹੀ 'ਨਸੀਬੋ' ਫਿਲਮ ਲਈ ਆਫਰ ਆਇਆ ਸੀ।

PunjabKesari
ਦੱਸਣਯੋਗ ਹੈ ਕਿ ਕਿਮੀ ਵਰਮਾ ਨੇ ਪੰਜਾਬੀ ਫਿਲਮ ਇੰਜਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਹਰਭਜਨ ਮਾਨ ਨਾਲ ਕਈ ਫਿਲਮਾਂ ਕੀਤੀਆਂ ਹਨ।

PunjabKesari

ਕਿਮੀ ਵਰਮਾ ਨੇ 'ਅਸਾਂ ਨੂੰ ਮਾਣ ਵਤਨਾਂ ਦਾ', 'ਅੱਜ ਦੇ ਰਾਂਝੇ', 'ਇਕ ਕੁੜੀ ਪੰਜਾਬ ਦੀ', 'ਮੇਰਾ ਪਿੰਡ ਮਾਈ ਹੋਮ', 'ਸਤਿ ਸ਼੍ਰੀ ਅਕਾਲ', 'ਜੀ ਆਇਆਂ ਨੂੰ', 'ਸ਼ਹੀਦ ਉਧਮ ਸਿੰਘ', 'ਕਹਿਰ' ਅਤੇ 'ਖੂਨ ਦਾ ਦਾਜ' ਸਮੇਤ ਕਈ ਹੋਰਨਾਂ ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾਏ ਹਨ। ਦੱਸ ਦਈਏ ਕਿ ਅੱਜਕਲ ਕਿਮੀ ਵਰਮਾ ਅਮਰੀਕਾ ਦੇ ਲਾਸ ਏਂਜਲਸ 'ਚ ਹੈ।

PunjabKesari


Edited By

Sunita

Sunita is news editor at Jagbani

Read More