ਫਿਲਮ ਇੰਡਸਟਰੀ ਤੋਂ ਦੂਰੀ ਬਣਾਉਣ ਵਾਲੀ ਕਿਮੀ ਵਰਮਾ ਦੀਆਂ ਵਾਇਰਲ ਹੋਈਆਂ ਅਜਿਹੀਆਂ ਤਸਵੀਰਾਂ

6/28/2019 11:40:40 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਿਮੀ ਵਰਮਾ ਇਨ੍ਹੀਂ ਦਿਨੀਂ ਫਿਲਮ ਇੰਡਸਟਰੀ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਕਿਮੀ ਵਰਮਾ ਫਿਲਮ ਇੰਡਸਟਰੀ ਨੂੰ ਕਈ ਪੰਜਾਬੀ ਹਿੱਟ ਫਿਲਮਾਂ ਦੇ ਚੁੱਕੀ ਹੈ। ਇਨ੍ਹੀਂ ਦਿਨੀਂ ਕਿਮੀ ਵਿਦੇਸ਼ 'ਚ ਹੈ ਅਤੇ ਉੱਥੇ ਕੰਮ ਕਰ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੀ ਧੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਲਿਖਿਆ, ''ਇਕ ਖੁਸ਼ਹਾਲ ਪਰਿਵਾਰ ਦੀ ਜ਼ਿੰਦਗੀ ਜੀਅ ਰਹੀ ਕਿੰਮੀ ਵਰਮਾ ਆਪਣੇ ਪਤੀ ਅਤੇ ਬੱਚਿਆਂ ਨਾਲ।'' ਦੱਸ ਦਈਏ ਕਿ ਅੱਜਕਲ ਕਿਮੀ ਵਰਮਾ ਅਮਰੀਕਾ ਦੇ ਲਾਸ ਏਂਜਲਸ 'ਚ ਹੈ।

PunjabKesari

ਅਦਾਕਾਰਾ ਦੇ ਨਾਲ-ਨਾਲ ਇਕ ਫੈਸ਼ਨ ਡਿਜ਼ਾਈਨਰ ਵੀ ਹੈ ਕਿਮੀ ਵਰਮਾ
ਕਿਮੀ ਵਰਮਾ ਦੇ ਨਾਂ ਨਾਲ ਜਾਣੀ ਜਾਣ ਵਾਲੀ ਅਦਾਕਾਰਾ ਦਾ ਅਸਲ ਨਾਂ ਕਿਰਨਦੀਪ ਵਰਮਾ ਹੈ। ਕਿਮੀ ਅਦਾਕਾਰਾ ਦੇ ਨਾਲ-ਨਾਲ ਇਕ ਫੈਸ਼ਨ ਡਿਜ਼ਾਈਨਰ ਵੀ ਹੈ। ਸਾਲ 1994 'ਚ ਕਿਮੀ ਵਰਮਾ ਨੇ 'ਫੈਮਿਨਾ ਮਿਸ ਇੰਡੀਆ ਬਿਊਟੀਫੁੱਲ ਹੇਅਰ' ਦਾ ਖਿਤਾਬ ਵੀ ਜਿੱਤਿਆ ਸੀ।

PunjabKesari

ਪੜ੍ਹਾਈ ਤੇ ਖੇਡਾਂ 'ਚ ਵੀ ਕਾਫੀ ਮਾਹਿਰ ਸੀ ਕਿਮੀ 
ਕਿਮੀ ਵਰਮਾ ਦਾ ਪਿਛੋਕੜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਨਾਲ ਹੈ। ਉਸ ਨੇ ਆਪਣੀ ਮੁੱਢਲੀ ਸਿੱਖਿਆ ਜਗਰਾਓਂ 'ਚ ਹੀ ਪੂਰੀ ਕੀਤੀ। ਕਿਮੀ ਵਰਮਾ ਅਦਾਕਾਰੀ 'ਚ ਮਾਹਿਰ ਨਹੀਂ ਹੈ ਸਗੋਂ ਉਹ ਪੜ੍ਹਾਈ ਤੇ ਖੇਡਾਂ 'ਚ ਵੀ ਕਾਫੀ ਹੁਸ਼ਿਆਰ ਸੀ। ਕਿਮੀ ਵਰਮਾ ਨੂੰ ਸਕੂਲ ਦੀ ਪੜਾਈ ਦੌਰਾਨ ਹੀ 'ਨਸੀਬੋ' ਫਿਲਮ ਲਈ ਆਫਰ ਆਇਆ ਸੀ।

PunjabKesari

ਡਾਇਰੈਕਟਰ ਮਨਮੋਹਨ ਸਿੰਘ ਨੇ ਕਿਮੀ ਨੂੰ ਦਿਖਾਈ ਫਿਲਮੀ ਦੁਨੀਆ
ਮਸ਼ਹੂਰ ਡਾਇਰੈਕਟਰ ਮਨਮੋਹਨ ਸਿੰਘ ਕਿਮੀ ਨੂੰ ਫਿਲਮਾਂ 'ਚ ਜਾਣ ਦੀ ਸਲਾਹ ਦਿੱਤੀ ਸੀ। ਡਾਇਰੈਕਟਰ ਮਨਮੋਹਨ ਸਿੰਘ ਕਿਮੀ ਦੇ ਪਿਤਾ ਦੇ ਦੋਸਤ ਸਨ ਅਤੇ ਅਕਸਰ ਕਿਮੀ ਵਰਮਾ ਦੇ ਘਰ ਆਉਂਦੇ ਸਨ। ਉਨ੍ਹਾਂ ਨੇ ਹੀ ਕਿਮੀ ਦੇ ਚਿਹਰੇ ਨੂੰ ਦੇਖਿਆ ਅਤੇ ਕਿਹਾ ਕਿ ਉਸ ਦਾ ਚਿਹਰਾ ਕਾਫੀ ਫੋਟੋਜੈਨਿਕ ਚਿਹਰਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਵੱਲ ਪ੍ਰੇਰਿਆ। ਜਦੋਂ ਉਨ੍ਹਾਂ ਨੂੰ ਪਹਿਲੀ ਫਿਲਮ 'ਨਸੀਬੋ' ਲਈ ਆਫਰ ਮਿਲਿਆ। ਉਦੋਂ ਉਸ ਨੇ ਦਸਵੀਂ ਜਮਾਤ ਦੇ ਪੇਪਰ ਦਿੱਤੇ ਸਨ।

PunjabKesari

ਫਿਲਮ ਇੰਡਸਟਰੀ ਨੂੰ ਦੇ ਚੁੱਕੀ ਕਈ ਹਿੱਟ ਫਿਲਮਾਂ
ਦੱਸਣਯੋਗ ਹੈ ਕਿ ਕਿਮੀ ਵਰਮਾ ਨੇ ਪੰਜਾਬੀ ਫਿਲਮ ਇੰਜਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਹਰਭਜਨ ਮਾਨ ਨਾਲ ਕਈ ਫਿਲਮਾਂ ਕੀਤੀਆਂ ਹਨ। ਕਿਮੀ ਵਰਮਾ ਨੇ 'ਅਸਾਂ ਨੂੰ ਮਾਣ ਵਤਨਾਂ ਦਾ', 'ਅੱਜ ਦੇ ਰਾਂਝੇ', 'ਇਕ ਕੁੜੀ ਪੰਜਾਬ ਦੀ', 'ਮੇਰਾ ਪਿੰਡ ਮਾਈ ਹੋਮ', 'ਸਤਿ ਸ਼੍ਰੀ ਅਕਾਲ', 'ਜੀ ਆਇਆਂ ਨੂੰ', 'ਸ਼ਹੀਦ ਉਧਮ ਸਿੰਘ', 'ਕਹਿਰ' ਅਤੇ 'ਖੂਨ ਦਾ ਦਾਜ' ਸਮੇਤ ਕਈ ਹੋਰਨਾਂ ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾਏ ਹਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News