''ਜਬ ਹੈਰੀ ਮੇਟ ਸੇਜਲ'' ਨਾਂ ਦਾ ਰਣਬੀਰ ਨੇ ਦਿੱਤਾ ਟਾਈਟਲ, ਬਦਲੇ ''ਚ ਸ਼ਾਹਰੁਖ ਨੇ ਦਿੱਤੇ 5000 ਰੁਪਏ

Monday, June 19, 2017 9:51 AM
''ਜਬ ਹੈਰੀ ਮੇਟ ਸੇਜਲ'' ਨਾਂ ਦਾ ਰਣਬੀਰ ਨੇ ਦਿੱਤਾ ਟਾਈਟਲ, ਬਦਲੇ ''ਚ ਸ਼ਾਹਰੁਖ ਨੇ ਦਿੱਤੇ 5000 ਰੁਪਏ

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਨੇ ਆਖਿਰਕਾਰ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੂੰ 5000 ਰੁਪਏ ਦੇ ਦਿੱਤੇ ਹਨ। ਉਨ੍ਹਾਂ ਨੇ ਇਸ ਦਾ ਸਬੂਤ ਇੱਕ ਤਸਵੀਰ ਵਜੋਂ ਸੋਸ਼ਲ ਮੀਡੀਆ 'ਤੇ ਪੇਸ਼ ਕੀਤਾ ਹੈ। ਇਹ ਪੈਸੇ ਉਨ੍ਹਾਂ ਨੂੰ ਇਸ ਲਈ ਮਿਲੇ ਸੀ ਕਿਉਂਕਿ ਉਨ੍ਹਾਂ ਨੇ ਸ਼ਾਹਰੁਖ ਦੀ ਆਉਣ ਵਾਲੀ ਫਿਲਮ ਦਾ ਟਾਈਟਲ ਦੱਸਿਆ ਸੀ।


ਅਸਲ 'ਚ ਸ਼ਾਹਰੁਖ ਖਾਨ ਤੇ ਅਨੁਸ਼ਕਾ ਸ਼ਰਮਾ ਦੀ ਫਿਲਮ ਲਈ ਕਾਫੀ ਸਮੇਂ ਤੋਂ ਕੋਈ ਵੀ ਟਾਈਟਲ ਨਹੀਂ ਮਿਲ ਰਿਹਾ ਸੀ। ਇਸ ਲਈ ਸ਼ਾਹਰੁਖ ਨੇ ਟਾਈਟਲ ਦੱਸਣ ਵਾਲੇ ਲਈ 5000 ਰੁਪਏ ਦਾ ਇਨਾਮ ਰੱਖਿਆ ਸੀ। ਹੁਣ ਰਣਬੀਰ ਨੇ ਖੁਲਾਸਾ ਕੀਤਾ ਹੈ ਕਿ ਟਾਈਟਲ ਉਨ੍ਹਾਂ ਨੇ ਦੱਸਿਆ ਸੀ। ਇਸ ਲਈ ਇਨਾਮ ਦੇ ਹੱਕਦਾਰ ਵੀ ਉਹੀ ਹਨ। ਫਿਲਮ ਜਿਸ ਦਾ ਨਾਂ ਹੁਣ 'ਜਬ ਹੈਰੀ ਮੇਟ ਸੇਜਲ' ਹੈ। ਇਸ ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਫਿਲਮ 4 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।