ਕੇ. ਐੱਸ. ਮੱਖਣ ਦੀ 'ਕਿਰਦਾਰ-ਏ-ਸਰਦਾਰ' ਲਈ ਨਵ ਬਾਜਵਾ ਨੇ ਛੱਡੀ ਇਹ ਗੰਦੀ ਆਦਤ!

9/21/2017 2:22:18 PM

ਜਲੰਧਰ— ਹੈਪਸ ਮਿਊਜ਼ਿਕ ਬੈਨਰ ਹੇਠ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਕੇ. ਐੱਸ. ਮੱਖਣ ਦੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' ਧੁੰਮਾਂ ਪਾਉਣ ਨੂੰ ਤਿਆਰ ਹੈ।ਅਭਿਨੇਤਾ ਨਵ ਬਾਜਵਾ ਇਸ ਫਿਲਮ 'ਚ ਫ਼ਤਿਹ ਨਾਂ ਦੇ ਅਜੇ ਬੌਕਸਰ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਸ਼ਰਾਬ ਛੱਡਕੇ ਸਿੱਖੀ ਵੱਲ ਵੱਧਦਾ ਹੈ। ਇਸ ਦੌਰਾਨ ਨਵ ਬਾਜਵਾ ਦਾ ਸਾਹਮਣਾ ਬਰਿੰਦਰ ਢਪਾਈ ਵੀਰੂ ਨਾਲ ਹੁੰਦਾ ਹੈ। ਨਵ ਬਾਜਵਾ ਆਪਣੀ ਫ਼ਿਲਮ 'ਕਿਰਦਾਰ-ਏ-ਸਰਦਾਰ' 'ਚ ਇਕ ਅਜਿਹੇ ਕਿਰਦਾਰ 'ਚ ਨਜ਼ਰ ਆਵੇਗਾ, ਜੋ ਲੱਖਾਂ ਨੌਜਵਾਨ ਮੁੰਡਿਆਂ ਲਈ ਪ੍ਰੇਰਣਾ ਦਾਇਕ ਸਾਬਤ ਹੋ ਸਕਦਾ ਹੈ। ਉਸ ਦੀ ਜ਼ਿੰਦਗੀ 'ਚ ਆਇਆ ਇਹ ਵੱਡਾ ਬਦਲਾਅ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰੇਗਾ। ਨਿਰਮਾਤਾ ਜਸਵਿੰਦਰ ਕੌਰ ਅਤੇ ਹੈਪਸ ਮਿਊਜ਼ਿਕ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਹੈ। ਫ਼ਿਲਮ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤ ਨੇ ਹੀ ਲਿਖੀ ਹੈ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਬਲਬੀਰ ਕੌਰ ਦਾ ਹੈ। ਜਦੋਕਿ ਸਕਰੀਨਪਲੇ ਤੇ ਡਾਇਲਾਗ ਕੁਦਰਤ ਪਾਲ ਨੇ ਲਿਖੇ ਹਨ।

PunjabKesari
ਨਵ ਬਾਜਵਾ ਇਸ ਫ਼ਿਲਮ ਦਾ ਹੀਰੋ ਹੈ। ਆਪਣੀ ਹਰ ਫ਼ਿਲਮ 'ਚ ਇਕ ਵੱਖਰੇ ਕਿਰਦਾਰ 'ਚ ਨਜ਼ਰ ਆਉਣ ਵਾਲਾ ਨਵ ਬਾਜਵਾ ਇਸ ਵਾਰ ਵੀ ਪਰਦੇ 'ਤੇ ਇਕ ਵੱਖਰਾ ਤਜ਼ਰਬਾ ਕਰਦੇ ਨਜ਼ਰ ਆਉਣਗੇ। ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ 'ਚ ਉਨ੍ਹਾਂ ਦੀ ਅਸਲ ਲੁੱਕ ਦੇ ਨਾਲ-ਨਾਲ ਇਕ ਜੁਝਾਰੂ ਸਿੱਖ ਨੌਜਵਾਨ ਦੇ ਰੂਪ 'ਚ ਵੀ ਦੇਖਣਗੇ। ਨਵ ਬਾਜਵਾ ਪਰਦੇ 'ਤੇ ਗੁੰਡਾਗਰਦੀ ਵੀ ਕਰਨਗੇ। ਇਸ ਤੋਂ ਇਲਾਵਾ ਐਕਸ਼ਨ, ਰੋਮਾਂਸ ਤੇ ਸਪੋਰਟਸ ਵੀ ਕਰਨਗੇ। ਸਿੱਖੀ ਉਨ੍ਹਾਂ ਦੇ ਕਿਰਦਾਰ ਦਾ ਸਭ ਤੋਂ ਵੱਡਾ ਹਿੱਸਾ ਹੋਵੇਗੀ। ਇਹ ਫ਼ਿਲਮ ਸਮੁੱਚੀ ਸਿੱਖ ਕੌਮ ਦੀ ਸ਼ਾਨ 'ਚ ਵਾਧਾ ਕਰੇਗੀ। ਫ਼ਿਲਮ 'ਚ ਨਵ ਬਾਜਵਾ ਨਾਲ ਕੇ. ਐਸ. ਮੱਖਣ ਅਦਾਕਾਰਾ ਨੇਹਾ ਪਵਾਰ, ਰਜ਼ਾ ਮੁਰਾਦ, ਰਾਣਾ ਜੰਗ ਬਹਾਦਰ, ਮਹਾਂਵੀਰ ਭੁੱਲਰ, ਗੁਰਪ੍ਰੀਤ ਕੌਰ ਚੱਡਾ,ਬਰਿੰਦਰ ਢਪਾਈ ਵੀਰੂ ਤੇ ਡੌਲੀ ਬਿੰਦਰਾ ਨੇ ਅਹਮਿ ਭੂਮਕਾ 'ਚ ਹਨ।

PunjabKesari
ਨਿਰਦੇਸ਼ਕ ਮੁਤਾਬਕ ਇਹ ਫਿਲਮ ਇਕ ਆਮ ਬੌਕਸਰ ਨੌਜਵਾਨ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਸਿੱਖੀ ਵੱਲ ਵੱਧਦੀ ਹੈ। ਫ਼ਤਹਿ ਨਾਂ ਦੇ ਇਸ ਨੌਜਵਾਨ ਦਾ ਕਿਰਦਾਰ ਨਵ ਬਾਜਵਾ ਨੇ ਨਿਭਾਇਆ ਹੈ। ਫ਼ਤਹਿ ਇਕ ਆਮ ਨੌਜਵਾਨ ਹੈ, ਜੋ ਨਸ਼ਆਿਂ ਤੇ ਹੋਰ ਸਮਾਜਕਿ ਅਲਾਮਤਾਂ ਖਿਲਾਫ਼ ਹੈ। ਆਪਣੀ ਤਾਕਤ ਤੇ ਤਕਨੀਕ ਦਾ ਲੋਹਾ ਮੰਨਵਾਉਣ ਵਾਲੇ ਇਸ ਨੌਜਵਾਨ ਦੀ ਜ਼ਿੰਦਗੀ 'ਚ ਇਕ ਅਜਹੀ ਤਬਦੀਲੀ ਆਉਂਦੀ ਹੈ ਕਿ ਉਹ ਦਾੜੀ, ਕੇਸ ਰੱਖ ਲੈਂਦਾ ਹੈ। ਉਨ੍ਹਾਂ ਦੇ ਕਰਿਦਾਰ 'ਚ ਆਈ ਇਹ ਅਚਾਨਕ ਤਬਦੀਲੀ ਹੀ ਦਰਸ਼ਕਾਂ ਨੂੰ ਫਿਲਮ ਨਾਲ ਜੋੜ ਕੇ ਰੱਖੇਗੀ। ਨਵ ਬਾਜਵਾ ਮੁਤਾਬਕ, ਉਨ੍ਹਾਂ ਦਾ ਇਹ ਕਿਰਦਾਰ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਨੂੰ ਮੁੜ ਕੇਸ ਰੱਖਣ ਲਈ ਪ੍ਰੇਰਤਿ ਕਰੇਗਾ, ਜਿਨ੍ਹਾਂ ਨੇ ਸ਼ੌਕੀਨੀ ਜਾਂ ਕਿਸੇ ਹੋਰ ਕਾਰਨਾਂ ਕਾਰਨ ਸਿੱਖੀ ਤੋਂ ਮੂੰਹ ਮੋੜਆਿ ਸੀ। ਉਨ੍ਹਾਂ ਦਾ ਇਹ ਕਰਿਦਾਰ ਸਰਦਾਰ ਦੇ ਅਸਲ ਕਿਰਦਾਰ ਨੂੰ ਪਰਦੇ 'ਤੇ ਪੇਸ਼ ਕਰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News