ਦਸਤਾਰ ਦੀ ਕਦਰ ਤੇ ਗੁਰੂ ਦੀਆਂ ਸਿੱਖਿਆਵਾਂ ਨੂੰ ਯਾਦ ਕਰਾਉਂਦੀ ਹੈ 'ਕਿਰਦਾਰ-ਏ-ਸਰਦਾਰ'

9/24/2017 4:30:23 PM

ਜਲੰਧਰ(ਬਿਊਰੋ)— ਕੇ. ਐੱਸ. ਮੱਖਣ ਦੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' ਦਸਤਾਰ ਦੇ ਹਰ ਲੜ ਨਾਲ ਗੁਰੂਆਂ ਦੇ ਸਿੱਖ ਨੂੰ ਸਜਾਉਂਦੀ ਹੈ। ਇਨ੍ਹਾਂ ਸਿੱਖਆਵਾਂ ਦੀ ਹੀ ਯਾਦ ਕਰਾਉਂਦੀ ਹੈ“ਜਤਿੰਦਰ ਸਿੰਘ ਜੀਤੂ”ਦੀ ਆਉਣ ਵਾਲੀ ਫਿਲਮ 'ਕਿਰਦਾਰ-ਏ-ਸਰਦਾਰ'। ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ ਤੇ ਨੇਹਾ ਪਵਾਰ ਮੁੱਖ ਕਿਰਦਾਰ ਨਿਭਾਅ ਰਹੇ ਹਨ। ਇਹ ਫਿਲਮ ਫਤਿਹ ਦਾ ਕਿਰਦਾਰ ਨਿਭਾਅ ਰਹੇ ਨਵ ਬਾਜਵਾ ਦੇ ਗੁਰੂ ਦਾ ਸੱਚਾ ਸਿੱਖ ਬਣਨ ਦੀ ਲੜਾਈ ਦੀ ਕਹਾਣੀ ਹੈ।

PunjabKesari
ਇਸ ਫਿਲਮ 'ਚ ਫਤਿਹ ਆਪਣੇ ਪਿਤਾ ਵਾਂਗ ਬਣਨ ਦੀ ਠਾਣ ਲੈਂਦਾ ਹੈ । ਇਸ ਦੌਰਾਨ ਉਸ ਦੇ ਰਸਤੇ ਚ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ। ਇੱਕ ਸਮਾਂ ਉਹ ਵੀ ਆਉਂਦਾ ਹੈ ਜਦੋਂ ਉਸ ਨੂੰ ਅਪਣੇ ਪਿਆਰ ਤੇ ਮਕਸਦ' ਚੋਂ ਇੱਕ ਦੀ ਚੋਣ ਕਰਨੀ ਪੈਂਦੀ ਹੈ। ਟਰੇਲਰ'ਚ ਨਜ਼ਰ ਆਉਂਦੀ ਹੈ ਫਤਿਹ ਦੀ ਮਿਹਨਤ ਅਤੇ ਜ਼ਬਰਦਸਤ ਐਕਟਿੰਗ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਦੀ ਕਹਾਣੀ ਪੰਜਾਬੀ ਸਿਨੇਮਾ ਨੂੰ ਇਕ ਨਵਾਂ ਰੂਪ ਦਵੇਗੀ।ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ, ਰਾਣਾ ਜੰਗ ਬਹਾਦਰ, ਮਹਾਵੀਰ ਭੁੱਲਰ, ਗੁਰਪ੍ਰੀਤ ਕੌਰ ਚੱਢਾ ਤੇ ਡੌਲੀ ਬਿੰਦਰਾ ਮੁੱਖ ਭੂਮਿਕਾ 'ਚ ਹਨ।

PunjabKesari
ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ। 29 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News