ਚੰਡੀਗੜ੍ਹ ਯੂਨੀਵਰਸਿਟੀ ''ਚ ਲਾਈਆਂ ''ਕਿਰਦਾਰ-ਏ-ਸਰਦਾਰ'' ਦੀ ਸਟਾਰਕਾਸਟ ਨੇ ਰੌਣਕਾਂ

9/23/2017 8:43:07 PM

ਚੰਡੀਗੜ੍ਹ (ਬਿਊਰੋ)— ਇਥੋਂ ਦੀ ਚੰਡੀਗੜ੍ਹ ਯੂਨੀਵਰਸਿਟੀ 'ਚ 'ਕਿਰਦਾਰ-ਏ-ਸਰਦਾਰ' ਦੀ ਸਟਾਰਕਾਸਟ ਨੇ ਖੂਬ ਰੌਣਕਾਂ ਲਾਈਆਂ। ਹਾਜ਼ਰੀਨ 'ਚ 'ਕਿਰਦਾਰ-ਏ-ਸਰਦਾਰ' ਫਿਲਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਫੈਨਜ਼ ਨੂੰ ਟੀ-ਸ਼ਰਟਸ ਵੰਡੀਆਂ ਗਈਆਂ। ਫਿਲਮ ਦੀ ਸਟਾਰਕਾਸਟ ਨੇ ਸਟੇਜ 'ਤੇ ਫਿਲਮ ਸਬੰਧੀ ਆਪਣੇ ਤਜਰਬੇ ਨੂੰ ਸਾਂਝਾ ਕੀਤਾ ਤੇ ਭੰਗੜਾ ਵੀ ਪਾਇਆ। ਇਸ ਦੌਰਾਨ ਖਾਸ ਤੌਰ 'ਤੇ ਮੌਜੂਦ ਰਹੇ ਪੰਜਾਬੀ ਗਾਇਕ ਸਾਰਥੀ ਕੇ ਨੇ ਆਪਣੇ ਹਿੱਟ ਗੀਤਾਂ 'ਤੇ ਪੇਸ਼ਕਾਰੀ ਦਿੱਤੀ ਤੇ ਵੱਖ-ਵੱਖ ਸਿਤਾਰਿਆਂ ਦੀ ਨਕਲ ਵੀ ਕੀਤੀ।
ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ, ਰਾਣਾ ਜੰਗ ਬਹਾਦਰ, ਮਹਾਵੀਰ ਭੁੱਲਰ, ਗੁਰਪ੍ਰੀਤ ਕੌਰ ਚੱਢਾ ਤੇ ਡੌਲੀ ਬਿੰਦਰਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News