ਫਿਲਮ ''ਇੰਦੂ ਸਰਕਾਰ'' ''ਚ ਕ੍ਰਿਤੀ ਕੁਲਹਾਰੀ ਦਾ ਦੇਖੋ ਇਕ ਅਨੋਖਾ ਅੰਦਾਜ਼

3/28/2017 6:41:50 PM

ਮੁੰਬਈ— ਬਾਲੀਵੁੱਡ ਨਿਰਦੇਸ਼ਕ ਮੱਧੂ ਭੰਡਾਰਕਰ ਨੇ ਆਪਣੀ ਆਉਣ ਵਾਲੀ ਫਿਲਮ ''ਇੰਦੂ ਸਰਕਾਰ'' ਦਾ ਫਰਸਟ ਲੁੱਕ ਜਾਰੀ ਕੀਤਾ ਹੈ। ਮੱਧੂ ਨੇ ਇਸ ਲੁੱਕ ਨੂੰ ਆਪਣੇ ਟਵਿਟਰ ਅਕਾਉਂਟ ਦੇ ਰਾਹੀ ਸ਼ੇਅਰ ਕੀਤਾ ਹੈ। ਇਹ ਫਿਲਮ ਕਥਿਤ ਤੌਰ ''ਤੇ ਐਮਰਜੰਸੀ ''ਤੇ ਆਧਾਰਿਤ ਹੈ ਜੋ ਦੇਸ਼ ''ਚ 1975 ਤੋਂ 1977 ਤਕ (21 ਮਹੀਨੇ) ਲਾਗੂ ਰਿਹਾ ਸੀ। ਉਸ ਸਮੇਂ ਪ੍ਰਦਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ਭਰ ''ਚ ਐਮਰਜੰਸੀ ਲਾਗੂ ਕੀਤੀ ਹੋਈ ਸੀ। ਇਸ ਤੋਂ ਇਲਾਵਾ ਫਿਲਮ ਦੇ ਅਦਾਕਾਰ ਅਤੇ ਕਹਾਣੀ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ।

ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਅਭਿਨੇਤਰੀ ਕ੍ਰਿਤੀ ਕੁਲਹਾਰੀ ਦੀ ਦੋ ਤਸਵੀਰਾਂ ਸ਼ੇਅਰ ਕੀਤੀਆ ਹਨ। ਇਹ ਅਭਿਨੇਤਰੀ ਇਸ ਤੋਂ ਪਹਿਲਾਂ ਫਿਲਮ ''ਪਿੰਕ'' ''ਚ ਨਜ਼ਰ ਆ ਚੁੱਕੀ ਹੈ ਅਤੇ ਉਨ੍ਹਾਂ ਦੇ ਕਿਰਦਾਰ ਦੀ ਪ੍ਰਸ਼ੰਸਕਾਂ ਵੱਲੋਂ ਬਹੁਤ ਤਾਰੀਫ ਹੋਈ ਸੀ। ਇਸ ਫਿਲਮ ਨੂੰ ਵੀ ਪ੍ਰਸ਼ੰਸਕਾਂ ਵੱਲੋ ਕਾਫੀ ਪਿਆਰ ਮਿਲਿਆ ਸੀ। ਇਸ ਫਿਲਮ ''ਚ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਵੀ ਪ੍ਰਮੁਖ ਭੁਮਿਕਾ ''ਚ ਨਜ਼ਰ ਆਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News