ਸੰਗੀਤ ਜਗਤ ''ਚ ਸੱਜਣ ਅਦੀਬ ਦੀ ਗੁੱਡੀ ਚੜ੍ਹਾਉਣ ਪਿੱਛੇ ਇਸ ਸ਼ਖਸ ਦਾ ਹੈ ਵੱਡਾ ਹੱਥ

6/23/2019 11:34:55 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਸੱਜਣ ਅਦੀਬ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਕ ਸਿਰ ਕੱਢ ਗਾਇਕ ਹੈ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਉੱਚੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਦਾ ਪੂਰਾ ਨਾਂ ਸੱਜਣ ਸਿੰਘ ਸਿੱਧੂ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਨਾਂ ਸੀਤੂ ਵੀ ਹੈ। ਬਠਿੰਡਾ ਦੇ ਭਗਤਾ ਭਾਈਕਾ ਪਿੰਡ 'ਚ ਜੰਮੇ ਸੱਜਣ ਅਦੀਬ ਇਕ ਸਿੱਖ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਹਨ। 

PunjabKesari

ਗਾਇਕੀ ਤੋਂ ਇਲਾਵਾ ਕ੍ਰਿਕਟ ਦੇ ਵੀ ਨੇ ਸ਼ੌਕੀਨ
ਮੁੱਢਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਬੀ. ਏ. ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੂੰ ਖੇਡਾਂ 'ਚ ਕ੍ਰਿਕਟ ਬਹੁਤ ਪਸੰਦ ਹੈ। ਸੱਜਣ ਅਦੀਬ ਨੂੰ ਗਾਉਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ ਅਤੇ ਸਕੂਲ 'ਚ ਉਨ੍ਹਾਂ ਨੇ ਕਈ ਪ੍ਰੋਗਰਾਮਾਂ 'ਚ ਹਿੱਸਾ ਲੈ ਕੇ ਆਪਣੇ ਅੰਦਰ ਛਿਪੇ ਹੋਏ ਇਸ ਹੁਨਰ ਨੂੰ ਦਿਖਾਉੇਂਦੇ ਸਨ। ਸੱਜਣ ਅਦੀਬ ਆਪਣੇ ਹੋਸਟਲ ਦੇ ਕਮਰੇ 'ਚ ਦੋਸਤਾਂ ਨੂੰ ਗੀਤ ਸੁਣਾਉਂਦੇ ਸਨ ਅਤੇ ਕਦੇ-ਕਦੇ ਸਟੇਜ 'ਤੇ ਪਰਫਾਰਮੈਂਸ ਵੀ ਦਿੰਦੇ ਸਨ। 

PunjabKesari

ਗਾਇਕੀ ਦੇ ਸਫਰ 'ਚ ਸੱਜਣ ਅਦੀਬ ਦੇ ਦੋਸਤ ਮਨਵਿੰਦਰ ਮਾਨ ਦਾ ਵੱਡਾ ਹੱਥ
ਸੱਜਣ ਅਦੀਬ ਨੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਮਿਊਜ਼ਿਕ 'ਚ ਐਮ. ਫਿਲ. ਕੀਤੀ ਹੈ। ਸਕੂਲ ਤੋਂ ਇਲਾਵਾ ਪਿੰਡ ਦੇ ਪ੍ਰੋਗਰਾਮਾਂ 'ਚ ਵੀ ਉਹ ਆਪਣੇ ਗਾਇਕੀ ਦੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ। ਗਾਇਕੀ ਦੇ ਸਫਰ 'ਚ ਉਨ੍ਹਾਂ ਦੇ ਦੋਸਤ ਮਨਵਿੰਦਰ ਮਾਨ ਦਾ ਵੱਡਾ ਹੱਥ ਰਿਹਾ ਹੈ। ਉਨ੍ਹਾਂ ਨੇ ਹੀ ਸੱਜਣ ਅਦੀਬ ਨੂੰ 'ਇਸ਼ਕਾਂ ਦੇ ਲੇਖੇ' ਗੀਤ ਲਿਖ ਕੇ ਦਿੱਤਾ ਸੀ।

PunjabKesari

ਸੱਜਣ ਅਦੀਬ ਦੇ ਦੋਸਤ ਮਨਵਿੰਦਰ ਮਾਨ ਨੇ ਹੀ ਸੱਜਣ ਨੂੰ 'ਇਸ਼ਕਾਂ ਦੇ ਲੇਖੇ' ਗਾਉਣ ਲਈ ਕਿਹਾ 'ਤੇ ਜਦੋਂ ਇਸ ਗੀਤ ਨੂੰ ਰਿਕਾਰਡ ਕਰਕੇ ਯੂਟਿਊਬ 'ਤੇ ਪਾਇਆ ਗਿਆ ਤਾਂ ਲੋਕਾਂ ਦਾ ਵੱਡਾ ਹੁੰਗਾਰਾ ਇਸ ਗੀਤ ਨੂੰ ਮਿਲਿਆ ਅਤੇ ਲੋਕਾਂ ਨੇ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ। ਇਸ ਗੀਤ ਨਾਲ ਹੀ ਉਨ੍ਹਾਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਹੋਈ। ਇਸ ਤੋਂ ਬਾਅਦ ਸੱਜਣ ਅਦੀਬ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ 'ਆਹ ਚੱਕ ਛੱਲਾ', 'ਸੁਣ ਹਵਾ ਦੇ ਬੁੱਲ੍ਹਿਆ', 'ਚੇਤਾ ਤੇਰਾ' ਵਰਗੇ ਗੀਤ ਸਰੋਤਿਆਂ ਦੀ ਝੋਲੀ ਪਾਏ।

PunjabKesari

ਪਟਿਆਲਾ 'ਚ ਸ਼ਾਨਦਾਰ ਫਲੈਟ 'ਚ ਰਹਿੰਦੇ ਨੇ ਸੱਜਣ ਅਦੀਬ
ਸੱਜਣ ਅਦੀਬ ਦਾ ਸਾਰਾ ਪਰਿਵਾਰ ਉਂਝ ਤਾਂ ਭਗਤਾ ਭਾਈਕਾ ਪਿੰਡ 'ਚ ਹੀ ਰਹਿੰਦਾ ਹੈ ਪਰ ਉਨ੍ਹਾਂ ਨੇ ਖੁਦ ਪਟਿਆਲਾ 'ਚ ਸ਼ਾਨਦਾਰ ਫਲੈਟ ਲਿਆ ਹੋਇਆ ਹੈ ਅਤੇ ਉਹ ਉੱਥੇ ਹੀ ਰਹਿੰਦੇ ਹਨ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਲਾਈਏ ਜੇ ਯਾਰੀਆਂ' 'ਚ ਸੱਜਣ ਅਦੀਬ ਨੇ 'ਦਰਸ਼ਨ ਮਹਿੰਗੇ' ਗੀਤ ਨੂੰ ਵੀ ਗਾਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਉਨ੍ਹਾਂ ਨੇ ਫਿਲਮ 'ਲਾਈਏ ਜੇ ਯਾਰੀਆਂ' 'ਚ ਬਲਦੇਵ ਸਿੰਘ ਨਾਂ ਦੇ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News