ਜੈਕੀ ਸ਼ਰਾਫ ਦੀ ਬੇਟੀ ਨੇ ਬਿਕਨੀ ''ਚ ਬੀਚ ''ਤੇ ਬਿਖੇਰੇ ਹੁਸਨ ਦੇ ਜਲਵੇ (ਦੇਖੋ ਤਸਵੀਰਾਂ)

Thursday, May 11, 2017 3:56 PM
ਮੁੰਬਈ— ਜੈਕੀ ਸ਼ਰਾਫ ਦੀ ਬੇਟੀ ਤੇ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਣਾ ਸ਼ਰਾਫ ਦੀਆਂ ਕੁਝ ਬਿਕਨੀ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ''ਚ ਕ੍ਰਿਸ਼ਣਾ ਬੀਚ ''ਤੇ ਆਰਾਮ ਫਰਮਾਉਂਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਕ੍ਰਿਸ਼ਣਾ ਦੇ ਪਿਛਲੇ ਮਹੀਨੇ ਦੇ ਇੰਡੋਨੇਸ਼ੀਆ ਵੈਕੇਸ਼ਨ ਦੀਆਂ ਹਨ, ਜਿਨ੍ਹਾਂ ਨੂੰ ਹਾਲ ਹੀ ''ਚ ਉਸ ਨੇ ਇੰਸਟਾਗ੍ਰਾਮ ''ਤੇ ਸ਼ੇਅਰ ਕੀਤਾ ਹੈ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ''ਤੇ ਸਰਗਰਮ ਕ੍ਰਿਸ਼ਣਾ ਉਸ ਸਮੇਂ ਵੀ ਕਾਫੀ ਸੁਰਖੀਆਂ ''ਚ ਆਈ ਸੀ, ਜਦੋਂ ਉਸ ਨੇ ਟਾਪਲੈੱਸ ਫੋਟੋਸ਼ੂਟ ਕਰਵਾਇਆ ਸੀ। ਉਸ ਨੂੰ ਹੁਣ ਤਕ ਕਈ ਫਿਲਮਾਂ ਦੇ ਆਫਰ ਮਿਲ ਚੁੱਕੇ ਹਨ ਪਰ ਕ੍ਰਿਸ਼ਣਾ ਦੀ ਐਕਟਿੰਗ ''ਚ ਰੁਚੀ ਨਾ ਹੋਣ ਕਾਰਨ ਉਹ ਸਾਰੇ ਆਫਰ ਠੁਕਰਾ ਚੁੱਕੀ ਹੈ।
ਜੈਕੀ ਸ਼ਰਾਫ ਦੇ ਬੇਟੇ ਟਾਈਗਰ ਸ਼ਰਾਫ ਨੇ ਫਿਲਮ ''ਹੀਰੋਪੰਤੀ'' ਨਾਲ ਡੈਬਿਊ ਕੀਤਾ। ਉਹ ''ਬਾਗ਼ੀ'' ਤੇ ''ਫਲਾਇੰਗ ਜੱਟ'' ''ਚ ਵੀ ਕੰਮ ਕਰ ਚੁੱਕੇ ਹਨ। ਫਿਲਹਾਲ ਟਾਈਗਰ ''ਮੁੰਨਾ ਮਾਈਕਲ'' ਦੀ ਸ਼ੂਟਿੰਗ ''ਚ ਰੁੱਝੇ ਹੋਏ ਹਨ। ਉਥੇ ਭਰਾ ਟਾਈਗਰ ਦੇ ਉਲਟ ਕ੍ਰਿਸ਼ਣਾ ਨੇ ਕੈਮਰੇ ਦੇ ਪਿੱਛੇ ਰਹਿਣ ਦਾ ਕਰੀਅਰ ਚੁਣਿਆ ਹੈ। ਕ੍ਰਿਸ਼ਣਾ ਟਰਾਂਸਜ਼ੈਂਡਰ ਭਾਈਚਾਰੇ ''ਤੇ ਇਕ ਡਾਕੂਮੈਂਟਰੀ ਡਾਇਰੈਕਟ ਕਰ ਚੁੱਕੀ ਹੈ, ਜਿਸ ਨੂੰ ਉਸ ਨੇ ਖੁਦ ਸ਼ੂਟ ਕੀਤਾ ਸੀ।