ਹੁਣ ਦਿਲਜੀਤ-ਕ੍ਰਿਤੀ ''ਚ ਕੱਦ ਨੂੰ ਲੈ ਕੇ ਹੋਵੇਗਾ ਟਕਰਾਅ

1/10/2018 10:58:37 AM

ਮੁੰਬਈ(ਬਿਊਰੋ)— ਇਸ ਸਾਲ ਬਾਲੀਵੁੱਡ ਫਿਲਮਾਂ 'ਚ ਕਈ ਨਵੀਂਆਂ ਜੋੜੀਆਂ ਦੇਖਣ ਨੂੰ ਮਿਲਣਗੀਆਂ। ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ, ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹਾਂ 'ਚੋ ਇਕ ਹਨ। ਦੋਵੇਂ ਪਹਿਲੀ ਵਾਰ ਪਰਦੇ 'ਤੇ ਇਕੱਠੇ ਦਿਖਾਈ ਦੇਣਗੇ। ਫਿਲਮ ਦਾ ਨਾਂ ਹੈ 'ਅਰਜੁਨ ਪਟਿਆਲਾ', ਜਿਸ ਦਾ ਨਿਰਦੇਸ਼ਨ ਦਿਨੇਸ਼ ਵਿਜਾਨ ਕਰ ਰਹੇ ਹਨ। ਫਿਲਮ ਦੀ ਕਹਾਣੀ ਇਕ ਅਜਿਹੇ ਕੱਪਲ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ 'ਚ ਹਮੇਸ਼ਾ ਇਕ-ਦੂਜੇ ਦੀ ਹਾਈਟ ਨੂੰ ਲੈ ਕੇ ਟਕਰਾਅ ਰਹਿੰਦਾ ਹੈ। ਸੂਤਰਾਂ ਮੁਤਾਬਕ, ''ਫਿਲਮ 'ਚ ਮੁੱਖ ਭੂਮਿਕਾ ਪੇਅਰ ਦੀ ਹਾਈਟ 'ਚ ਕਾਫੀ ਅੰਤਰ ਦਿਖਾਇਆ ਗਿਆ ਹੈ। ਲਕੜੀ ਦਾ ਲੜਕੇ ਤੋਂ ਲੰਬੇ ਹੋਣ ਫਿਲਮ ਨੂੰ ਹਿਊਮਰ ਟੱਚ ਦੇਵਾਗਾ।''

PunjabKesari
ਉਂਝ ਵੀ ਕ੍ਰਿਤੀ ਦਿਲਜੀਤ ਦੋਸਾਂਝ ਤੋਂ ਥੋੜ੍ਹੀ ਲੰਬੀ ਹੈ, ਇਹੀ ਇਕ ਵਜ੍ਹਾ ਹੈ ਕਿ ਦਿਨੇਸ਼ ਨੂੰ ਕ੍ਰਿਤੀ ਇਸ ਕਿਰਦਾਰ ਲਈ ਪਰਫੈਕਟ ਲੱਗੀ। ਅਸਲ 'ਚ ਦਿਨੇਸ਼ ਇਕ ਅਜਿਹੀ ਅਦਾਕਾਰਾ ਲੱਭ ਰਹੇ ਸਨ, ਜੋ ਉਸ ਦੇ ਕਿਰਦਾਰ ਦੀ ਹਾਈਟ ਨਾਲ ਮੈਚ ਕਰਨ ਦੇ ਨਾਲ-ਨਾਲ ਚੰਗੀ ਅਦਾਕਾਰੀ ਵੀ ਕਰ ਸਕੇ। ਕ੍ਰਿਤੀ ਤੇ ਦਿਨੇਸ਼ ਪਹਿਲਾਂ 'ਰਾਬਤਾ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਅਜਿਹੇ 'ਚ ਜਦੋਂ ਦਿਨੇਸ਼ ਨੇ ਕ੍ਰਿਤੀ ਨੂੰ ਫਿਲਮ ਆਫਰ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਹੀ ਹਾਂ ਕਰ ਦਿੱਤੀ।
'ਬਰੇਲੀ ਕੀ ਬਰਫੀ' ਤੋਂ ਬਾਅਦ ਕਾਮੇਡੀ ਜ਼ੋਨਰ 'ਚ ਕ੍ਰਿਤੀ ਦੀ ਇਹ ਦੂਜੀ ਫਿਲਮ ਹੋਵੇਗੀ। ਕ੍ਰਿਤੀ ਇਕ ਜਰਨਲਿਸਟ ਦੇ ਕਿਰਦਾਰ 'ਚ ਹੋਵੇਗੀ ਤੇ ਦਿਲਜੀਤ ਦੋਸਾਂਝ ਪੰਜਾਬ ਦੇ ਇਕ ਛੋਟੇ ਪਿੰਡ ਤੋਂ ਹੋਣਗੇ। ਫਿਲਮ 'ਚ ਦੋਵਾਂ ਨੂੰ ਪਿਆਰ ਹੋ ਜਾਵੇਗਾ ਤੇ ਇਥੋਂ ਹੀ ਕਹਾਣੀ ਅੱਗੇ ਵੱਧੇਗੀ। ਅਗਲੇ ਮਹੀਨੇ ਤੋਂ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News