ਕ੍ਰਿਸ਼ਣਾ ਅਭਿਸ਼ੇਕ ਨੇ ਖਰੀਦਿਆ ਕੋਲੀਫੋਰਨੀਆ ''ਚ ਘਰ, ਭੈਣ ਨੇ ਸ਼ੇਅਰ ਕੀਤੀ ਤਸਵੀਰ

7/22/2017 6:52:04 PM

ਮੁੰਬਈ— ਕਪਿਲ ਸ਼ਰਮਾ ਦੇ ਮੁਕਾਬਲੇਬਾਜ਼ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਕੁਝ ਦਿਨ ਪਹਿਲਾਂ ਹੀ ਸਰੋਗੇਸੀ ਨਾਲ ਜੁੜਵਾ ਬੇਟਿਆਂ ਦੇ ਪਿਤਾ ਬਣੇ ਹਨ। ਹੁਣ ਕ੍ਰਿਸ਼ਣਾ ਨੂੰ ਲੈ ਕੇ ਖਬਰਾਂ ਹਨ ਕਿ ਉਨ੍ਹਾਂ ਨੇ ਕੈਲੀਫੋਰਨੀਆ 'ਚ ਨਵਾਂ ਘਰ ਖਰੀਦਿਆ ਹੈ, ਜਿਥੇ ਫਿਲਹਾਲ ਕ੍ਰਿਸ਼ਣਾ ਪਤਨੀ ਕਸ਼ਮੀਰਾ ਤੇ ਬੱਚਿਆਂ ਨਾਲ ਸਮਾਂ ਬਤੀਤ ਕਰ ਰਹੇ ਹਨ।
PunjabKesari
ਕ੍ਰਿਸ਼ਣਾ ਦੀ ਭੈਣ ਆਰਤੀ ਸਿੰਘ ਹਾਲ ਹੀ 'ਚ ਆਪਣੇ ਭਰਾ ਤੇ ਉਨ੍ਹਾਂ ਦੇ ਬੱਚਿਆਂ ਨੂੰ ਮਿਲਣ ਕੈਲੀਫੋਰਨੀਆ ਪਹੁੰਚੀ ਹੈ। ਆਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਕ੍ਰਿਸ਼ਣਾ ਦੇ ਘਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਹੜਾ ਦੇਖਣ 'ਚ ਲਗਜ਼ਰੀ ਲੱਗ ਰਿਹਾ ਹੈ।
PunjabKesari
ਆਰਤੀ ਨੇ ਇਸ ਤਸਵੀਰ ਨਾਲ ਕੈਪਸ਼ਨ ਦਿੱਤੀ, 'Finally I visited my brother n bhabhis house in west Hollywood .. super proud @kashmera1@krushna30'
PunjabKesari
ਆਰਤੀ ਨੇ ਭਾਬੀ ਕਸ਼ਮੀਰਾ ਨਾਲ ਵੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਉਹ ਇਥੇ 2 ਹਫਤਿਆਂ ਤਕ ਰਹਿਣ ਵਾਲੀ ਹੈ। ਦੱਸਣਯੋਗ ਹੈ ਕਿ ਕ੍ਰਿਸ਼ਣਾ ਇਨ੍ਹੀਂ ਦਿਨੀਂ ਨਿੱਜੀ ਜ਼ਿੰਦਗੀ ਤੇ 'ਡਰਾਮਾ ਕੰਪਨੀ' ਸ਼ੋਅ ਦੀ ਟੀਮ ਅਲੀ ਅਸਗਰ, ਸੁਗੰਧਾ ਮਿਸ਼ਰਾ, ਸੰਕੇਤ ਭੋਸਲੇ ਨਾਲ ਬਿਜ਼ੀ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News