ਮੀਂਹ ''ਚ ਫਸੀ ਅਦਾਕਾਰਾ ਨੂੰ ਬਚਾਉਣ ਪਹੁੰਚੇ ਕਰਨ ਪਟੇਲ, ਫਸੇ ਮੁਸੀਬਤ ''ਚ

Tuesday, July 2, 2019 2:24 PM
ਮੀਂਹ ''ਚ ਫਸੀ ਅਦਾਕਾਰਾ ਨੂੰ ਬਚਾਉਣ ਪਹੁੰਚੇ ਕਰਨ ਪਟੇਲ, ਫਸੇ ਮੁਸੀਬਤ ''ਚ

ਨਵੀਂ ਦਿੱਲੀ (ਬਿਊਰੋ) - ਦੇਸ਼ ਦੇ ਕਈ ਹਿੱਸਿਆਂ 'ਚ ਜਿੱਥੇ ਮੀਂਹ ਦਾ ਇੰਤਜ਼ਾਰ ਹੈ, ਉਥੇ ਹੀ ਮੁੰਬਈ ਸ਼ਹਿਰ ਮੀਂਹ ਦੀ ਮਾਰ ਨਾਲ ਬੇਹਾਲ ਹੋ ਚੁੱਕਾ ਹੈ। ਮਹਾਰਾਸ਼ਟਰ ਦੇ ਕਈ ਸ਼ਹਿਰਾਂ 'ਚ ਬਾਦਲਾਂ ਨੇ ਅਜਿਹਾ ਕਹਿਰ ਮਚਾਇਆ ਹੈ ਕਿ ਆਮ ਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਹੈ। ਇਸ ਦੀ ਚਪੇਟ 'ਚ ਮਾਇਆ ਨਗਰੀ ਦੇ ਕਈ ਸਿਤਾਰੇ ਵੀ ਆਏ ਹਨ। ਟੀ. ਵੀ. ਅਦਾਕਾਰਾ ਕ੍ਰਿਸਟਲ ਡਿਸੂਜਾ ਨੇ ਮੀਂਹ 'ਚ ਫਸ ਜਾਣ ਦੀ ਖਬਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਹਾਲਾਂਕਿ ਉਸ ਨੂੰ ਬਚਾਉਣ ਲਈ ਸਹੀਂ ਸਮੇਂ 'ਤੇ ਅਦਾਕਾਰ ਕਰਨ ਪਟੇਲ ਪਹੁੰਚ ਗਏ ਸਨ।

 

 
 
 
 
 
 
 
 
 
 
 
 
 
 

#KaranPatel 😍😘😍😘 YaaroKaYaar 👍 Friend In Need Is a Friend Indeed . . #krystledsouza #rahullsharma #mumbai #mumbairains #friends #bestactor #ramankumarbhalla #yehhaimohabbatein #rain

A post shared by Aarti R (@aarti_1luvkp) on Jul 1, 2019 at 7:46pm PDT

ਕ੍ਰਿਸਟਲ ਡਿਸੂਜਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦੱਸਿਆ ਕਿ ਅਸੀਂ ਸੜਕ 'ਤੇ ਮੀਂਹ ਕਾਰਨ ਹੋਏ ਜਲ ਥਲ 'ਚ ਬਹੁਤ ਦੇਰ ਤੱਕ ਖੜ੍ਹੇ ਰਹੇ। ਮੈਂ ਜਿਥੇ ਫਸੀ ਸੀ ਉਹ ਜਗ੍ਹਾ ਕਰਨ ਪਟੇਲ ਦੇ ਘਰ ਦੇ ਕੋਲ ਹੀ ਸੀ। ਮੈਂ ਉਨ੍ਹਾਂ ਨੂੰ ਫੋਨ ਕੀਤਾ ਅਤੇ ਉਹ ਥੋੜ੍ਹੀ ਹੀ ਦੇਰ 'ਚ ਮੈਨੂੰ ਲੈਣ ਪਹੁੰਚ ਗਏ। ਉਨ੍ਹਾਂ ਦੀ ਕਾਰ ਵੀ ਇਸ ਦੌਰਾਨ ਥੋੜ੍ਹੀ ਡੈਮੇਜ ਹੋ ਗਈ। ਕ੍ਰਿਸਟਲ ਡਿਸੂਜਾ ਨੇ ਕਰਨ ਪਟੇਲ ਦੇ ਘਰ ਪਹੁੰਚ ਕੇ ਕਈ ਵੀਡੀਓਜ਼ ਵੀ ਸ਼ੂਟ ਕੀਤੇ। ਇਨ੍ਹਾਂ ਵੀਡੀਓਜ਼ 'ਚ ਕ੍ਰਿਸਟਲ ਨੇ ਦੱਸਿਆ ਕਿ ਕਿਵੇਂ ਕਰਨ ਨੇ ਦੋਸਤੀ ਨਿਭਾਉਂਦੇ ਹੋਏ ਮੈਨੂੰ ਬਚਾਇਆ। ਕ੍ਰਿਸਟਲ ਦੇ ਫੈਨ ਪੇਜ਼ 'ਤੇ ਇਨ੍ਹਾਂ ਵੀਡੀਓਜ਼ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਕਰਨ ਪਟੇਲ ਪਹਿਲਾ ਹੀ ਟੀ. ਵੀ. ਇੰਡਸਟਰੀ ਦੇ ਚਹੇਤੇ ਸਿਤਾਰਿਆਂ 'ਚੋਂ ਇਕ ਹਨ। ਉਥੇ ਹੀ ਉਨ੍ਹਾਂ ਦੇ ਇਸ ਸ਼ਾਨਦਾਰ ਕੰਮ ਤੋਂ ਬਾਅਦ ਫੈਨਜ਼ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। 

 
 
 
 
 
 
 
 
 
 
 
 
 
 

My Idol, My Favorite K2. KP &KD 😍😍😍😍 @karan9198 @krystledsouza #kryan #karanpatel #krystledsouza

A post shared by NurfaIzi 🇮🇩 (@nurfa56) on Jul 1, 2019 at 8:21pm PDT


ਦੱਸਣਯੋਗ ਹੈ ਕਿ ਮੁੰਬਈ 'ਚ ਮੀਂਹ ਕਾਰਨ ਕਈ ਸਿਤਾਰਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ 'ਚ ਅਦਾਕਾਰਾ ਰਕੁਲਪ੍ਰੀਤ ਵੀ ਸ਼ਾਮਲ ਹੈ। ਰਾਕੁਲ ਨੇ ਇਕ ਟਵੀਟ 'ਚ ਦੱਸਿਆ ਹੈ ਕਿ ਉਹ ਏਅਰਪੋਰਟ 'ਤੇ ਦੇਰ ਰਾਤ ਤੋਂ ਹੈ, ਕਿਉਂਕਿ ਮੁੰਬਈ ਏਅਰਪੋਰਟ ਨੂੰ ਮੀਂਹ ਕਾਰਨ ਬੰਦ ਕਰ ਦਿੱਤਾ ਗਿਆ ਹੈ। ਮੁੰਬਈ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ। ਕਈ ਟਰੇਨਾਂ, ਫਲਾਇਟਸ ਰੱਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਮੰਗਲਵਾਰ ਦੁਪਹਿਰ ਸਮੁੰਦਰ 'ਚ ਹਾਈਟਾਈਡ ਵੀ ਆਉਣ ਦਾ ਖਤਰਾ ਵੀ ਬਣਿਆ ਹੋਇਆ ਹੈ।

 
 
 
 
 
 
 
 
 
 
 
 
 
 

Part 1 . #KaranPatel 😍😘😍😘 YaaroKaYaar 👍 Friend In Need Is a Friend Indeed . #krystledsouza #rahullsharma #mumbai #mumbairains #friends #bestactor #ramankumarbhalla #yehhaimohabbatein #rain

A post shared by Aarti R (@aarti_1luvkp) on Jul 1, 2019 at 7:51pm PDT


Edited By

Sunita

Sunita is news editor at Jagbani

Read More