ਕੇ. ਐੱਸ. ਮੱਖਣ ਦਾ ਇਹ ਧਾਰਮਿਕ ਸਿੰਗਲ ਟਰੈਕ ਜਲਦੀ ਹੀ ਹੋਵੇਗਾ ਰਿਲੀਜ਼ : ਨਾਹਰ

Wednesday, May 17, 2017 9:59 AM
ਕੇ. ਐੱਸ. ਮੱਖਣ ਦਾ ਇਹ ਧਾਰਮਿਕ ਸਿੰਗਲ ਟਰੈਕ ਜਲਦੀ ਹੀ ਹੋਵੇਗਾ ਰਿਲੀਜ਼ : ਨਾਹਰ
ਜਲੰਧਰ— ਗਾਇਕ ਕੇ. ਐੱਸ. ਮੱਖਣ ਦਾ ਧਾਰਮਿਕ ਸਿੰਗਲ ਟਰੈਕ ''ਸਤਿਗੁਰੂ ਭਗਤ ਕਬੀਰ ਦੀ ਬਾਣੀ ਨੇ'' ਜਲਦੀ ਪ੍ਰੋਡਿਊਸਰ ਆਰ. ਕੇ. ਨਾਹਰ ਤੇ ਅਵੀ ਅਤੇ ਕੰਪਨੀ ਐੱਨ. ਕੇ. ਐੱਨ. ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਐੱਨ. ਕੇ. ਨਾਹਰ ਤੇ ਆਰ. ਕੇ. ਨਾਹਰ ਨੇ ਦੱਸਿਆ ਕਿ ਇਸ ਧਾਰਮਿਕ ਸਿੰਗਲ ਟਰੈਕ ਦਾ ਮਿਊਜ਼ਿਕ ਨਵੀ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਦੀਪ ਚੱਕਮੁਗਲਾਨੀ ਤੇ ਪੰਮਾ ਨਾਹਰ ਨੇ। ਇਸ ਧਾਰਮਿਕ ਸਿੰਗਲ ਟਰੈਕ ਦਾ ਵੀਡੀਓ ਜਲਦੀ ਹੀ ਸ਼ੂਟ ਕਰਕੇ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ''ਤੇ ਚਲਾਇਆ ਜਾਵੇਗਾ। ਇਸ ਸਿੰਗਲ ਟਰੈਕ ਵਿਚ ਕੁਸ਼ਾਲ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ।