ਅੱਜ ਵੀ ਮਾਣਕ ਦੀਆਂ ਕਲੀਆਂ ਆਨੰਦ ਮਾਣ ਰਿਹਾ ਹੈ ਪੰਜਾਬ

Friday, November 30, 2018 4:22 PM

ਜਲੰਧਰ(ਬਿਊਰੋ)— ਪੰਜਾਬ ਦੇ ਮਸ਼ਹੂਰ ਪੰਜਾਬੀ ਫੋਕ ਗਾਇਕ ਕੁਲਦੀਪ ਮਾਣਕ ਦੀ ਅੱਜ 7ਵੀਂ ਬਰਸੀ ਹੈ। 30 ਨਵੰਬਰ ਸਾਲ 2011 'ਚ ਕੁਲਦੀਪ ਮਾਣਕ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਪੰਜਾਬ ਦੇ ਲੋਕਾਂ ਤੋਂ ਜੇਕਰ ਕਲੀਆਂ ਦਾ ਅਰਥ ਪੁੱਛਿਆ ਜਾਵੇ ਤਾਂ ਸ਼ਾਇਦ ਉਨ੍ਹਾਂ ਨੂੰ ਦੋ ਹੀ ਅਰਥ ਪਤਾ ਹੋਣਗੇ ਇਕ ਤਾਂ 'ਫੁੱਲਾਂ ਦੀਆਂ ਕਲੀਆਂ' ਤੇ ਦੂਜਾ 'ਮਾਣਕ ਦੀਆਂ ਕਲੀਆਂ'।

PunjabKesari

ਉਨ੍ਹਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ। ਕੁਲਦੀਪ ਮਾਣਕ 'ਕਲੀਆਂ ਦੇ ਬਾਦਸ਼ਾਹ' ਅਖਵਾਉਂਦੇ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਕੁਲਦੀਪ ਮਾਣਕ ਦਾ ਅਸਲੀ ਨਾਂ ਲਾਤਿਫ ਮੁਹੰਮਦ ਮਾਣਕ ਸੀ। ਪੰਜਾਬ ਦੇ ਸੀ. ਐੱਮ. ਸੇਖੋਂ ਨੇ ਉਨ੍ਹਾਂ ਦਾ ਨਾਂ ਕੁਲਦੀਪ ਮਾਣਕ ਰੱਖਿਆ ਸੀ। ਦੱਸ ਦੇਈਏ ਕਿ ਨਾਮੀ ਗਾਇਕ ਜੈਜ਼ੀ ਬੀ ਕੁਲਦੀਪ ਮਾਣਕ ਦੇ ਬਹੁਤ ਵੱਡੇ ਫੈਨ ਹਨ ਤੇ ਆਖਰੀ ਸਮੇਂ ਤਕ ਉਨ੍ਹਾਂ ਨੂੰ ਮਿਲਦੇ-ਜੁਲਦੇ ਰਹੇ। 

PunjabKesari

ਕੁਲਦੀਪ ਮਾਣਕ ਦੇ ਗੀਤ 'ਤੇਰੇ ਟਿੱਲੇ ਤੋਂ', 'ਦੁੱਲਿਆ ਵੇ ਟੋਕਰਾ' ਤੇ 'ਮਾਂ ਮਿਰਜ਼ੇ ਦੀ ਬੋਲਦੀ' ਬੇਹੱਦ ਮਸ਼ਹੂਰ ਹਨ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਸੀ। ਕੁਲਦੀਪ ਮਾਣਕ ਦਾ ਜਨਮ 15 ਨਵੰਬਰ 1951 ਨੂੰ  ਬੰਠਿਡਾ 'ਚ ਹੋਇਆ ਸੀ ਤੇ ਸਾਲ 1996 'ਚ ਉਨ੍ਹਾਂ ਨੇ ਚੋਣਾਂ 'ਚ ਵੀ ਹਿੱਸਾ ਲਿਆ ਪਰ ਸਫਲਤਾ ਹਾਸਲ ਨਾ ਹੋਈ।

PunjabKesari
ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਕਹੀਏ, ਮੇਲਿਆਂ ਤੇ ਅਖਾੜਿਆਂ ਦਾ ਸ਼ਿੰਗਾਰ ਕਹੀਏ ਅਤੇ ਜਾਂ ਕਹੀਏ ਲੋਕ ਗਾਥਾਵਾਂ ਦਾ ਸ਼ਾਹਕਾਰ ਇਨ੍ਹਾਂ 'ਚੋਂ ਕੁਝ ਵੀ ਕਹੀਏ ਪਰ ਰਹਿੰਦੀ ਦੁਨੀਆਂ ਤੱਕ ਕਲੀਆਂ ਦਾ ਬਾਦਸ਼ਾਹ ਇੱਕੋ ਹੀ ਰਹੇਗਾ- ਸਵਰਗਵਾਸੀ ਕੁਲਦੀਪ ਮਾਣਕ। ਮਾਣਕ ਦੀ ਗਾਇਕੀ ਨੇ ਹਮੇਸ਼ਾ ਹੀ ਸਭ ਨੂੰ ਵਿਰਾਸਤ ਨਾਲ ਜੋੜਿਆ ਹੈ।

PunjabKesari

ਇਸ ਮਹਾਨ ਗਾਇਕ ਦੀਆਂ ਗਾਈਆਂ ਕੁਝ ਅਜਿਹੀਆਂ ਕਲੀਆਂ ਅਤੇ ਗੀਤ ਹਨ ਜੋ ਅੱਜ ਵੀ ਉਨੇ ਹੀ ਨਵੇਂ ਲਗਦੇ ਹਨ ਜਿੰਨੇ ਕਿ ਪਹਿਲਾਂ ਲੱਗਦੇ ਸਨ। 'ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ', ਜਿੱਥੇ ਇਸ ਗੀਤ ਨੇ ਹਰ ਮਾਂ ਦੇ ਦਿਲ ਨੂੰ ਛੂਹਿਆ ਉੱਥੇ ਹੀ 'ਸੁੱਚਾ ਸੂਰਮਾ ਤੇ ਜੱਟ ਜਿਉਣਾ ਮੌੜ' ਵਰਗੀਆਂ ਕਲੀਆਂ ਨੇ ਇਨ੍ਹਾਂ ਪਾਤਰਾਂ ਨੂੰ ਜਿਵੇਂ ਮੁੜ ਸੁਰਜੀਤ ਕਰ ਦਿੱਤਾ।


 


Edited By

Sunita

Sunita is news editor at Jagbani

Read More