ਬੇਟੀ ਕੁਲਫੀ ਨਾਲ ਮਿਲੇ ਸਿਕੰਦਰ, ''ਛੜਾ'' ਫਿਲਮ ਦੇਖ ਮਨਾਉਣਗੇ ਜਸ਼ਨ

Monday, July 1, 2019 5:51 PM
ਬੇਟੀ ਕੁਲਫੀ ਨਾਲ ਮਿਲੇ ਸਿਕੰਦਰ, ''ਛੜਾ'' ਫਿਲਮ ਦੇਖ ਮਨਾਉਣਗੇ ਜਸ਼ਨ

ਜਲੰਧਰ (ਬਿਊਰੋ)— ਕੁਲਫੀ ਤੇ ਸਿਕੰਦਰ ਦੀ ਜੋੜੀ ਟੀ. ਵੀ. ਜਗਤ ਦੀ ਇਕ ਮਸ਼ਹੂਰ ਪਿਓ-ਧੀ ਦੀ ਜੋੜੀ ਹੈ, ਜੋ ਪੂਰੇ ਦੇਸ਼ 'ਚ ਹਿੱਟ ਹੈ। ਦੋਵਾਂ ਦੀ ਇਮੋਸ਼ਨਲ ਕਹਾਣੀ ਨੇ ਹਰ ਇਕ ਦਾ ਦਿਲ ਜਿੱਤ ਲਿਆ ਹੈ। ਆਖਿਰ ਦਰਸ਼ਕਾਂ ਦੀ ਦੁਆ ਕਬੂਲ ਹੋ ਗਈ ਹੈ ਤੇ ਪਿਓ-ਧੀ ਦਾ ਅਧੂਰਾ ਮਿਲਣ ਹੁਣ ਪੂਰਾ ਹੋਣ ਜਾ ਰਿਹਾ ਹੈ। 'ਕੁਲਫੀ ਕੁਮਾਰ ਬਾਜੇਵਾਲਾ' ਦੀ ਕਹਾਣੀ 'ਚ ਨਵਾਂ ਟਵਿਸਟ ਆ ਗਿਆ ਹੈ। ਆਪਣੇ ਪਿਓ ਤੋਂ ਅਣਜਾਣ ਕੁਲਫੀ ਤੇ ਕਹਾਣੀ ਦੇ ਮੁੱਖ ਪਾਤਰ ਸਿਕੰਦਰ ਨੂੰ ਪਤਾ ਲੱਗ ਗਿਆ ਹੈ ਕਿ ਕੁਲਫੀ ਉਸੇ ਦੀ ਧੀ ਹੈ। ਪਿਓ-ਧੀ ਦਾ ਇਹ ਅਧੂਰਾ ਮਿਲਣ ਪੂਰਾ ਹੋ ਗਿਆ ਹੈ। ਸਿਕੰਦਰ ਤੇ ਕੁਲਫੀ ਦੇ ਸਾਹਮਣੇ ਸੱਚਾਈ ਦੇ ਸਾਰੇ ਪੱਤੇ ਖੁੱਲ੍ਹ ਗਏ ਹਨ। ਕੁਲਫੀ ਤੇ ਸਿਕੰਦਰ ਮਿਲਣ ਦਾ ਜਸ਼ਨ ਪੰਜਾਬੀ ਫਿਲਮ 'ਛੜਾ' ਦੇਖ ਕੇ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਦੋਵੇਂ ਕੁਝ ਕੁਆਲਿਟੀ ਸਮਾਂ ਬਿਤਾਉਣਗੇ।

ਦੱਸਣਯੋਗ ਹੈ ਕਿ ਹਿੰਦੀ ਸੀਰੀਅਲ 'ਕੁਲਫੀ ਕੁਮਾਰ ਬਾਜੇਵਾਲਾ' ਪੰਜਾਬ ਦੇ ਇਕ ਪਿੰਡ ਦੀ ਕਹਾਣੀ ਹੈ, ਜੋ ਅੱਜਕਲ ਛੋਟੇ ਪਰਦੇ ਦੇ ਦਰਸ਼ਕਾਂ ਦੇ ਦਿਲ ਦੀ ਪਸੰਦ ਬਣਿਆ ਹੋਇਆ ਹੈ। ਪੰਜਾਬੀ ਪਿਛੋਕੜ ਵਾਲੀ ਇਸ ਕਹਾਣੀ ਕਾਰਨ ਹੀ ਸੀਰੀਅਲ ਦੇ ਕਿਰਦਾਰਾਂ ਨੇ 'ਛੜਾ' ਫਿਲਮ ਦੇਖਣ ਜਾ ਰਹੇ ਹਨ। ਸਿਕੰਦਰ ਦਾ ਕਹਿਣਾ ਹੈ ਕਿ ਅਸੀਂ 'ਛੜਾ' ਫਿਲਮ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ। ਮਨੋਰੰਜਨ ਭਰਪੂਰ ਇਸ ਫਿਲਮ ਨੇ ਪੰਜਾਬ 'ਚ ਹਲਚਲ ਮਚਾ ਦਿੱਤੀ ਹੈ। 'ਛੜਾ' ਨੂੰ ਦਰਸ਼ਕਾਂ ਵਲੋਂ ਖੂਬ ਸਰਾਹਿਆ ਜਾ ਰਿਹਾ ਹੈ। ਇਸ ਦੇ ਨਾਲ ਸਾਡੇ ਸ਼ੋਅ ਕੁਲਫੀ ਕੁਮਾਰ ਬਾਜੇਵਾਲਾ ਨੂੰ ਵੀ ਦਰਸ਼ਕ ਖੂਬ ਪਸੰਦ ਕਰ ਰਹੇ ਹਨ। ਹਰ ਰੋਜ਼ ਇਕੱਠਿਆਂ ਸ਼ੂਟਿੰਗ ਕਰਨ ਦੇ ਨਾਲ-ਨਾਲ ਹੁਣ ਇਕੱਠਿਆਂ 'ਛੜਾ' ਫਿਲਮ ਦੇਖਣਾ ਸਾਡੇ ਲਈ ਕਾਫੀ ਦਿਲਚਸਪ ਹੋਵੇਗਾ।


About The Author

Lakhan

Lakhan is content editor at Punjab Kesari