ਕੁਲਫੀ ਨਾਲ ਗੁਰਦੁਆਰੇ ਪਹੁੰਚੇ ਮੋਹਿਤ ਮਲਿਕ, ਦੇਖੋ ਤਸਵੀਰਾਂ

7/8/2019 5:20:23 PM

ਮੁੰਬਈ(ਬਿਊਰੋ)- ਟੀ. ਵੀ. ਐਕਟਰ ਮੋਹਿਤ ਮਲਿਕ ਹਾਲ ਹੀ 'ਚ ਆਪਣੀ ਆਨਸਕ੍ਰੀਨ ਧੀ ਆਕ੍ਰਿਤੀ ਸ਼ਰਮਾ ਨੂੰ ਗੁਰਦੁਆਰਾ ਸਾਹਿਬ ਗਏ, ਜਿੱਥੋਂ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਇਕਲੌਤੀ ਅਜਿਹੀ ਥਾਂ ਹੈ, ਜਿੱਥੇ ਉਹ ਖੁਦ ਨਾਲ ਬੈਠਦੇ ਹਨ ਤੇ ਰੱਬ ਪ੍ਰਤੀ ਆਪਣੀ ਸ਼ਰਧਾ ਜ਼ਾਹਰ ਕਰਦੇ ਹਨ।
PunjabKesari
ਦੱਸ ਦੇਈਏ ਕਿ ਦੋਵੇਂ ਕਲਾਕਾਰ ਸਟਾਰਪਲੱਸ ਦੇ ਸ਼ੋਅ 'ਕੁਲਫੀ ਕੁਮਾਰ ਬਾਜੇਵਾਲਾ' 'ਚ ਪਿਓ-ਧੀ ਦਾ ਕਿਰਦਾਰ ਨਿਭਾਅ ਰਹੇ ਹਨ। ਸ਼ੋਅ 'ਚ ਦੋਵੇਂ ਇਕ ਵਾਰ ਫਿਰ ਤੋਂ ਮਿਲਦੇ ਹਨ, ਜਿਸ ਕਰਕੇ ਉਹ ਰੱਬ ਦਾ ਆਸ਼ੀਰਵਾਦ ਲੈਣ ਗੁਰਦੁਆਰੇ ਜਾਂਦੇ ਹਨ।
PunjabKesari
ਮੋਹਿਤ ਨੇ ਆਪਣੇ ਬਿਆਨ 'ਚ ਕਿਹਾ,''ਇਹ ਮੇਰੀ ਨਿੱਜ਼ੀ ਇੱਛਾ ਹੈ ਕਿ ਅਜਿਹਾ ਹੋਵੇ ਤੇ ਮੈਂ ਆਕ੍ਰਿਤੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਵੀ ਲੈ ਕੇ ਜਾਣਾ ਚਾਹੁੰਦਾ ਸੀ, ਇਹ ਹੀ ਅਜਿਹੀ ਥਾਂ ਹੈ ਜਿੱਥੇ ਮੈਂ ਖੁਦ ਨਾਲ ਬੈਠਦਾ ਹਾਂ ਤੇ ਰੱਬ ਦਾ ਧੰਨਵਾਦ ਕਰਦਾ ਹਾਂ।''”
PunjabKesari
ਉਨ੍ਹਾਂ ਨੇ ਕਿਹਾ,''ਮੈਂ ਅਕਸਰ ਗੁਰਦੁਆਰੇ ਆ ਕੇ ਮੈਨੂੰ ਮਿਲੀ ਹਰ ਚੀਜ਼ ਲਈ ਰੱਬ ਦਾ ਧੰਨਵਾਦ ਕਰਦਾ ਹਾਂ। ਮੇਰੇ ਕੋਲ ਗੁਰਦੁਆਰੇ ਨਾਲ ਜੁੜੀਆਂ ਬਚਪਨ ਦੀਆਂ ਕਾਫੀ ਯਾਦਾਂ ਹਨ ਤੇ ਮੈਂ ਆਕ੍ਰਿਤੀ ਲਈ ਕੁਝ ਯਾਦਾਂ ਬਣਾਉਣਾ ਚਾਹੁੰਦਾ ਸੀ।''
PunjabKesari
ਮੋਹਿਤ ਤੇ ਕੁਲਫੀ ਨੇ ਕਾਫੀ ਖੂਬਸੂਰਤ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਨੇ ਕਾਫੀ ਪਸੰਦ ਵੀ ਕੀਤਾ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News