ਪਾਲੀਵੁੱਡ 'ਚ #MeToo ਹੋਈ ਸਰਗਰਮ, ਕੁਲਰਾਜ ਰੰਧਾਵਾ ਨੇ ਦਿੱਤਾ ਬਿਆਨ

10/18/2018 1:32:08 PM

ਮੁੰਬਈ(ਬਿਊਰੋ)— 'ਮੰਨਤ', 'ਤੇਰਾ ਮੇਰਾ ਕੀ ਰਿਸ਼ਤਾ', 'ਡਬਲ ਦੀ ਟਰਾਵਲ', 'ਯਮਲਾ ਪਗਲਾ ਦੀਵਾਨਾ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਮਸ਼ਹੂਰ ਅਦਾਕਾਰਾ ਕੁਲਰਾਜ ਰੰਧਾਵਾ ਹਾਲ ਹੀ 'ਚ #ਮੀਟੂ ਮੁਹਿੰਮ 'ਤੇ ਖੁੱਲ੍ਹ ਕੇ ਬੋਲੀ। ਇਸ ਅੰਦੋਲਨ 'ਚ ਹੁਣ ਹੌਲੀ-ਹੌਲੀ ਪਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਅੱਗੇ ਆ ਰਹੇ ਹਨ। ਜੀ ਹਾਂ, ਹਾਲ ਹੀ 'ਚ ਪੰਜਾਬੀ ਅਦਾਕਾਰਾ ਕੁਲਰਾਜ ਰੰਧਾਵਾ ਨੇ #ਮੀਟੂ ਮੁਹਿੰਮ 'ਤੇ ਕਿਹਾ, ''ਪੰਜਾਬੀ ਫਿਲਮ ਇੰਡਸਟਰੀ 'ਚ ਵਿਅਕਤੀਗਤ ਰੂਪ ਨਾਲ ਮੈਨੂੰ ਕਦੇ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਜਦੋਂ ਮੈਂ ਫਿਲਮ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੇਰੇ ਲਈ ਇਹ ਸਭ ਨਵਾਂ ਸੀ ਤੇ ਮੈਂ ਦੇਖਿਆ ਕਿ ਮੇਰੇ ਸਾਰੇ ਸਹਿਯੋਗੀ ਪੰਜਾਬੀ ਫਿਲਮ ਇੰਡਸਟਰੀ 'ਚ ਮੇਰੇ ਤੋਂ ਕਾਫੀ ਵੱਡੇ ਸਨ। ਭਾਵੇਂ ਐਕਟਰ, ਨਿਰਦੇਸ਼ਕ ਜਾਂ ਨਿਰਮਾਤਾ ਹੋਵੇ ਸਾਰੇ ਹੀ ਇਕ-ਦੂਜੇ ਦਾ ਸਨਮਾਨ (ਆਦਰ) ਕਰਦੇ ਸਨ। ਸਾਡੇ ਕੋਲ ਕੁਝ ਸਤਿਕਾਰਯੋਗ ਵੈਸਟਰਨ ਸਨ, ਜਿਨ੍ਹਾਂ ਨੇ ਸਾਡੇ ਨਾਲ ਸੈੱਟ 'ਤੇ ਪਰਿਵਾਰ ਦੇ ਮੈਂਬਰਾਂ ਵਾਂਗ ਵਿਵਹਾਰ ਕੀਤਾ ਸੀ ਪਰ ਹੁਣ ਵਿਸ਼ੇਸ਼ ਰੂਪ ਨਾਲ ਜਦੋਂ ਨਵੇਂ ਲੋਕ ਫਿਲਮ ਇੰਡਸਟਰੀ 'ਚ ਆਉਂਦੇ ਹਨ ਤਾਂ ਉਨ੍ਹਾਂ ਨਾਲ ਹੀ ਜ਼ਿਆਦਾਤਰ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਲੋਕ ਜਾਣਦੇ ਨਹੀਂ ਹੁੰਦੇ। ਪ੍ਰਤੀਯੋਗਤਾਵਾਂ 'ਚ ਮੁਕਾਬਾਲੇਬਾਜ਼ਾਂ ਦੀ ਕਮਜ਼ੋਰੀ ਨੂੰ ਮੋਹਰਾ ਬਣਾ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ।''

ਇਸ ਤੋਂ ਇਲਾਵਾ ਕੁਲਰਾਜ ਰੰਧਾਵਾ ਨੇ ਅੱਗੇ ਕਿਹਾ, ''ਇਸ ਸਮੇਂ ਸਾਨੂੰ ਪੀੜਤ ਹੋਣ ਵਾਲੇ ਵਿਅਕਤੀ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂਕਿ ਉਨ੍ਹਾਂ ਲੋਕਾਂ ਨੂੰ ਰਾਹ ਦਿਖਾਇਆ ਜਾਵੇ, ਜਿਹੜੇ ਸੋਚਦੇ ਹਨ ਕਿ ਉਹ ਕੁਝ ਵੀ ਕਰ ਸਕਦੇ ਹਨ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News