''ਮੰਨਤ'' ਦੀ ਇਸ ਖੂਬਸੂਰਤ ''ਡਿੰਪਲ ਗਰਲ'' ਨੂੰ ਜਨਮਦਿਨ ਦੀਆਂ ਮੁਬਾਰਕਾਂ (ਦੇਖੋ ਤਸਵੀਰਾਂ)

Tuesday, May 16, 2017 11:07 AM
ਜਲੰਧਰ— ਪੰਜਾਬੀ ਪਾਲੀਵੁੱਡ ਦੇ ਨਾਲ ਬਾਲੀਵੁੱਡ ਇੰਡਸਟਰੀ ''ਚ ਵੀ ਆਪਣੀ ਅਦਾਕਾਰੀ ਨਾਲ ਧਾਕ ਜਮਾਉਣ ਵਾਲੀ ਖੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾਂ ਅੱਜ 34ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 16 ਮਈ, 1983 ''ਚ ਦੇਹਰਾਦੂਨ, ਉਤਾਰਖੰਡ ''ਚ ਹੋਇਆ। ਮਾਡਲਿੰਗ ਨਾਲ ਸ਼ੁਰੂਆਤ ਕਰਨ ਵਾਲੀ ਇਸ ਅਦਾਕਾਰਾ ਨੇ ਆਪਣੀ ਪਹਿਲੀ ਫਿਲਮ ''ਮੰਨਤ'' ਨਾਲ ਪਾਲੀਵੁੱਡ ਇੰਡਸਟਰੀ ''ਚ ਕਦਮ ਰੱਖਿਆ। ਇਸ ਫਿਲਮ ''ਚ ਉਸ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਗਿਆ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ''ਤੇਰਾ ਮੇਰਾ ਕੀ ਰਿਸ਼ਤਾ'', ''ਡਬਲ ਦਿ ਟ੍ਰਬਲ'' ਵਰਗੀਆਂ ਫਿਲਮਾਂ ''ਚ ਕੰਮ ਕੀਤਾ। ਉਸ ਦੀ ਕੁਝ ਸਮਾਂ ਪਹਿਲਾ ਰਿਲੀਜ਼ ਹੋਈ ''ਨਿਧੀ ਸਿੰਘ'' ''ਚ ਉਸ ਨੇ ਇਕ ਅਜਿਹੀ ਕੁੜੀ ਦਾ ਕਿਰਦਾਰ ਨਿਭਾਇਆ ਸੀ, ਜੋ ਕਿ ਜੁਲਮ ਦੇ ਖਿਲਾਫ ਆਪਣੀ ਅਵਾਜ਼ ਉਠਾਉਂਦੀ ਹੈ। ਇਸ ਫਿਲਮ ''ਚ ਉਸ ਦਾ ਵੱਖਰਾ ਰੂਪ ਦੇਖਣ ਨੂੰ ਮਿਲਿਆ।
ਦੱਸਣਾ ਚਾਹੁੰਦੇ ਹਾਂ ਕਿ ਕੁਲਰਾਜ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਛੋਟੇ ਪਰਦੇ ''ਤੇ ''ਕਰੀਨਾ ਕਰੀਨਾ'' ਨਾਲ ਕੀਤੀ ਸੀ। ਇਸ ਤੋਂ ਇਲਾਵਾ ਕੁਲਰਾਜ ਨੇ ਹਿੰਦੀ ਫਿਲਮਾਂ ''ਜਾਨੇ ਭੀ ਦੋ ਯਾਰੋ'', ''ਚਾਰ ਦਿਨ ਕੀ ਚਾਂਦਨੀ'', ''ਲੱਕੀ ਕਬੂਤਰ'', ''ਯਮਲਾ ਪਗਲਾ ਦੀਵਾਨਾ'' ਵਰਗੀਆਂ ਹਿੱਟ ਫਿਲਮਾਂ ਵੀ ਦਿੱਤੀਆਂ। ਉਸ ਫਿਲਮ ''ਚਿੰਟੂ ਜੀ'' ''ਚ ਆਪਣੇ ਸਹਿ-ਕਲਾਕਰ ਰਿਸ਼ੀ ਕਪੂਰ ਨਾਲ ਕੰਮ ਕੀਤਾ। ਅੱਗੇ ਦੇਖੋ ਕੁਲਰਾਜ ਰੰਧਾਵਾ ਦੀਆਂ ਕੁਝ ਖੂਬਸੂਰਤ ਤਸਵੀਰਾਂ।