ਨਾਮੀ ਗਾਇਕ ਦੇ ਐਕਸੀਡੈਂਟ ਦੀ ਅਫਵਾਹ ਨੇ ਲੋਕਾਂ 'ਚ ਮਚਾਈ ਸੀ ਖਲਬਲੀ

2/2/2018 2:09:39 PM

ਜਲੰਧਰ(ਬਿਊਰੋ)— 'ਮੇਰਾ ਦੇਸ ਹੋਵੇ ਪੰਜਾਬ', 'ਸੁੱਚਾ ਸੂਰਮਾ', 'ਅੰਗਰੇਜ਼ੀ ਵਾਲੀ ਮੈਡਮ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਦਾ ਅੱਜ ਜਨਮਦਿਨ ਹੈ। ਕੁਲਵਿੰਦਰ ਬਿੱਲੇ ਨੂੰ ਸੱਭਿਆਚਾਰਕ ਗੀਤਾਂ ਲਈ ਵੀ ਜਾਣਿਆ ਜਾਂਦਾ ਹੈ।
PunjabKesari

ਉਨ੍ਹਾਂ ਨੇ 'ਟਾਈਮ ਟੇਬਲ', '12 ਮਹੀਨੇ', 'ਡੀ. ਜੇ. ਵੱਜਦਾ' ਸਮੇਤ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ।

PunjabKesari

ਉਨ੍ਹਾਂ ਦੇ 'ਅੰਟੀਨਾ' ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਕੁਲਵਿੰਦਰ ਬਿੱਲਾ ਦੇ ਗੀਤ ਹਮੇਸ਼ਾ ਹੀ ਵਿਆਹ-ਪਾਰਟੀਆਂ ਦੀ ਸ਼ਾਨ ਬਣਦੇ ਹਨ।

PunjabKesari

ਦੱਸਣਯੋਗ ਹੈ ਕਿ ਜੂਨ 2015 'ਚ ਕੁਲਵਿੰਦਰ ਬਿੱਲਾ ਦੇ ਐਕਸੀਡੈਂਟ ਖਬਰ ਨੇ ਖੂਬ ਸੁਰਖੀਆਂ ਬਟੋਰੀਆਂ ਸਨ।

PunjabKesari

ਅਸਲ 'ਚ ਉਹ ਐਕਸੀਡੈਂਟ ਕੁਲਵਿੰਦਰ ਬਿੱਲਾ ਦਾ ਨਹੀਂ ਸਗੋਂ ਕਿਸੇ ਹੋਰ ਵਿਅਕਤੀ ਦਾ ਹੋਇਆ ਸੀ, ਜੋ ਉਨ੍ਹਾਂ ਵਾਂਗ ਹੀ ਨਜ਼ਰ ਆਉਂਦਾ ਸੀ।

PunjabKesari

ਸੂਤਰਾਂ ਵਲੋਂ ਪੁਸ਼ਟੀ ਕਰਨ ਤੋਂ ਬਾਅਦ ਹੀ ਪਤਾ ਲੱਗਾ ਕਿ ਇਹ ਕੋਈ ਹੋਰ ਵਿਅਕਤੀ ਹੈ।

PunjabKesari

ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਐਕਸੀਡੈਂਟ ਦੀ ਅਫਵਾਹ ਕਿਸੇ ਨੇ ਜਾਣ ਬੁੱਝ (ਚਲਾਕੀ ਨਾਲ) ਕੇ ਫੈਲਾਈ ਸੀ।

PunjabKesari

ਹਾਲ ਹੀ 'ਚ ਕੁਲਵਿੰਦਰ ਬਿੱਲਾ ਦਾ ਗੀਤ 'ਮੇਰੇ ਯਾਰ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਸ ਗੀਤ 'ਚ ਕੁਲਵਿੰਦਰ ਬਿੱਲਾ ਦਾ ਵੱਖਰਾ ਲੁੱਕ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ। ਇਹ ਇਕ ਪਾਰਟੀ ਗੀਤ ਹੈ।

PunjabKesari

ਕੁਲਵਿੰਦਰ ਬਿੱਲਾ ਨੂੰ 'ਜਗ ਬਾਣੀ' ਵਲੋਂ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News