'ਪ੍ਰਾਹੁਣਾ' 'ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗੱਬੀ ਦੀ ਰੋਮਾਂਟਿਕ ਕੈਮਿਸਟਰੀ ਟੁੰਬੇਗੀ ਲੋਕਾਂ ਦੇ ਦਿਲ

Saturday, September 8, 2018 12:20 PM

ਜਲੰਧਰ(ਬਿਊਰੋ)— 28 ਸਤੰਬਰ ਨੂੰ ਗਾਇਕ ਕੁਲਵਿੰਦਰ ਬਿੱਲਾ ਪੰਜਾਬੀ ਫਿਲਮ 'ਪ੍ਰਾਹੁਣਾ' ਪਾਲੀਵੁੱਡ ਇੰਡਸਟਰੀ ਨੂੰ ਨਿਵੇਕਲੀ ਪਛਾਣ ਦੇਵੇਗੀ। ਹਾਲ ਪੰਜਾਬੀ ਫਿਲਮ 'ਪ੍ਰਾਹੁਣਾ' ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਕਰਮਜੀਤ ਅਨਮੋਲ ਵੱਡੇ ਪ੍ਰਾਹੁਣੇ ਦੇ ਕਿਰਦਾਰ 'ਚ ਨਜ਼ਰ ਆ ਰਿਹਾ ਹੈ। ਟਰੇਵਰ 'ਚ ਵਿਆਹ ਦੇ ਮਹੌਲ ਬਣਿਆ ਹੋਇਆ ਹੈ। ਇਸ 'ਚ ਕੁਲਵਿੰਦਰ ਬਿੱਲਾ ਦਾ ਵਾਮਿਕਾ ਗੱਬੀ ਪ੍ਰਤੀ ਪਿਆਰ ਦਿਖਾਇਆ ਗਿਆ ਹੈ।

PunjabKesari

ਕੁਲਵਿੰਦਰ ਬਿੱਲਾ ਵਾਮਿਕਾ ਨੂੰ ਪ੍ਰੀਤੀ ਸਪਰੂ ਦੇ ਰੂਪ 'ਚ ਦੇਖਦੇ ਹਨ ਤੇ ਹੋਲੀ-ਹੋਲੀ ਦੋਵਾਂ 'ਚ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਹੈ। ਟਰੇਲਰ 'ਚ ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਵਾਮਿਕਾ ਗੱਭੀ ਤੇ ਕੁਲਵਿੰਦਰ ਬਿੱਲਾ ਦੀ ਕੈਮਿਸਟਰੀ ਸਾਨੂੰ ਪੰਜਾਬੀ ਗੀਤ 'ਅੰਗਰੇਜੀ ਵਾਲੀ ਮੈਡਮ' 'ਚ ਵੀ ਦੇਖਣ ਨੂੰ ਮਿਲੀ ਸੀ। ਇਸ ਗੀਤ 'ਚ ਦੋਵਾਂ ਦੀ ਕੈਮਿਸਟਰੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

PunjabKesari
ਕੁਲਵਿੰਦਰ ਬਿੱਲਾ ਤੇ ਵਾਮਿਕਾ ਗੱਭੀ ਦੀ 'ਪ੍ਰਾਹੁਣਾ' ਫਿਲਮ ਇਕ ਪਰਿਵਾਰਕ ਫਿਲਮ ਹੈ। ਇਸ ਫਿਲਮ ਮੋਹਿਤ ਬਨਵੈਤ ਤੇ ਅੰਮ੍ਰਿਤਰਾਜ ਚੱਢਾ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੇ ਡਾਇਲਾਗਸ ਸੁਖਰਾਜ ਸਿੰਘ, ਅਮਨ ਸਿੱਧੂ ਤੇ ਟਾਟਾ ਬੈਨੀਪਾਲ ਨੇ ਲਿਖੇ ਹਨ। ਪੰਜਾਬੀ ਗਾਇਕ ਤੋਂ ਅਭਿਨੇਤਾ ਬਣੇ ਕੁਲਵਿੰਦਰ ਬਿੱਲਾ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ।

PunjabKesari
ਦੱਸਣਯੋਗ ਹੈ ਕਿ ਫਿਲਮ 'ਚ ਕੁਲਵਿੰਦਰ ਬਿੱਲਾ ਨਾਲ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰ ਸੁਪੋਰਟਿੰਗ ਕਿਰਦਾਰ 'ਚ ਨਜ਼ਰ ਆਉਣਗੇ।

PunjabKesari

ਇਨ੍ਹਾਂ ਸਿਤਾਰਿਆਂ 'ਚ ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਅਕਸ਼ਿਤਾ, ਨਵਦੀਪ ਕਲੇਰ ਆਦਿ ਦੇ ਨਾਂ ਸ਼ਾਮਲ ਹਨ।

PunjabKesari

ਫਿਲਮ ਨੂੰ ਮੋਹਿਤ ਬਨਵੈਤ ਤੇ ਮੰਨੀ ਧਾਲੀਵਾਲ ਨੇ ਪ੍ਰੋਡਿਊਸ ਕੀਤਾ ਹੈ, ਜਦੋਂਕਿ ਸੁਮੀਤ ਸਿੰਘ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਦੇਸ਼-ਵਿਦੇਸ਼ਾਂ 'ਚ ਇਹ ਫਿਲਮ 28 ਸਤੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।


PunjabKesari


Edited By

Sunita

Sunita is news editor at Jagbani

Read More