ਪ੍ਰਾਹੁਣੇ ਫਿਰ ਪਾਉਣਗੇ ਭੜਥੂ, ਕੁਲਵਿੰਦਰ ਬਿੱਲਾ ਨੇ ਕੀਤਾ ਐਲਾਨ

Sunday, March 10, 2019 3:07 PM
ਪ੍ਰਾਹੁਣੇ ਫਿਰ ਪਾਉਣਗੇ ਭੜਥੂ, ਕੁਲਵਿੰਦਰ ਬਿੱਲਾ ਨੇ ਕੀਤਾ ਐਲਾਨ

ਜਲੰਧਰ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਕੁਲਵਿਦੰਰ ਬਿੱਲਾ ਨੇ 'ਪ੍ਰਾਹੁਣਾ' ਫਿਲਮ 'ਚ ਨਾਇਕ ਦੇ ਤੌਰ 'ਤੇ ਡੈਬਿਊ ਕੀਤਾ ਸੀ। ਕੁਲਵਿਦੰਰ ਬਿੱਲਾ ਦੀ ਇਸ ਫਿਲਮ ਨੂੰ ਲੋਕਾਂ ਵਲੋਂ ਕਾਫੀ ਸਰਾਹਿਆ ਗਿਆ। ਫਿਲਮ ਦੀ ਕਾਮਯਾਬੀ ਤੋਂ ਬਾਅਦ ਕੁਲਵਿਦੰਰ ਬਿੱਲਾ ਇਕ ਵਾਰ ਮੁੜ ਭੜਥੂ ਪਾਉਣ ਲਈ ਤਿਆਰ ਹਨ ਪਰ ਇਸ ਵਾਰ ਫਿਲਮ 'ਪ੍ਰਾਹੁਣਿਆਂ ਨੂੰ ਦਫਾ ਕਰੋ' ਨਾਲ।

 

 
 
 
 
 
 
 
 
 
 
 
 
 
 

#Parahune fer aa rahe a new movie lea k #27September 2019 nu.

A post shared by Kulwinderbilla (@kulwinderbilla) on Mar 8, 2019 at 6:11am PST

ਜੀ ਹਾਂ, ਕੁਲਵਿੰਦਰ ਬਿੱਲਾ 'ਪ੍ਰਾਹੁਣਿਆਂ ਨੂੰ ਦਫਾ ਕਰੋ' ਫਿਲਮ ਨਾਲ ਦਰਸ਼ਕਾਂ ਨੂੰ ਹਸਾਉਣ ਆ ਰਹੇ ਹਨ। ਜੀ ਹਾਂ ਕੁਲਵਿੰਦਰ ਬਿੱਲਾ ਨੇ ਆਪਣੀ ਨਵੀਂ ਫਿਲਮ ਦਾ ਪੋਸਟਰ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। 'ਪ੍ਰਾਹੁਣਿਆਂ ਨੂੰ ਦਫਾ ਕਰੋ' ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ ਅਤੇ ਫਿਲਮ ਦੀ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ਇਸ ਫਿਲਮ ਨੂੰ ਕਰਣ ਬੁੱਟਰ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਫਿਲਮ 27 ਸਤੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋ ਰਹੀ ਹੈ।


Edited By

Sunita

Sunita is news editor at Jagbani

Read More