ਕਪਿਲ ਦੇ ਸ਼ੋਅ ''ਚ ਪਹੁੰਚੇ ਕੁਮਾਰ ਸਾਨੂ ਤੇ ਸਮੀਰ, ਸੁਣਾਏ ਹਿੱਟ ਗੀਤ

Sunday, May 26, 2019 5:45 PM

ਮੁੰਬਈ(ਬਿਊਰੋ) - ਕਪਿਲ ਸ਼ਰਮਾ ਦੇ ਸ਼ੋਅ 'ਚ ਇਸ ਵਾਰ ਉਹ ਕਲਾਕਾਰ ਪਹੁੰਚੇ ਜਿਨ੍ਹਾਂ ਦੀ ਆਵਾਜ਼ ਤੇ ਲਫਜ਼ਾਂ ਦੇ ਲੋਕ ਦੀਵਾਨੇ ਹਨ। 90 ਦੇ ਦਹਾਕੇ ਦੇ ਗੀਤਕਾਰ ਸਮੀਰ ਤੇ ਗਾਇਕ ਕੁਮਾਰ ਸਾਨੂ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ। ਇਹ ਕਲਾਕਾਰ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਜਦੋਂ ਦੋਵੇਂ ਕਲਾਕਾਰ ਕਪਿਲ ਦੀ ਸਟੇਜ 'ਤੇ ਪਹੁੰਚੇ ਤਾਂ ਮਾਹੌਲ ਤਾੜੀਆਂ ਨਾਲ ਗੂੰਜ ਉਠੀਆ।

PunjabKesari
ਇਸ ਦੌਰਾਨ ਕੁਮਾਰ ਸਾਨੂ ਨੇ 'ਆਸ਼ਿਕੀ' ਫਿਲਮ ਦੇ ਹਿੱਟ ਗੀਤ ਸੁਣਾਏ। ਇਸ ਦੇ ਨਾਲ ਹੀ ਦੋਵਾਂ ਕਲਾਕਾਰਾਂ ਨੇ ਆਪਣੀ ਜਿੰਦਗੀ ਨਾਲ ਜੁੜੇ ਕਈ ਦਿਲਚਸਪ ਕਿੱਸੇ ਵੀ ਸਾਂਝੇ ਕੀਤੇ। ਕੁਮਾਰ ਸਾਨੂ ਨੇ ਇਕ ਕਿੱਸਾ ਸੁਣਾਉਂਦੇ ਹੋਏ ਦੱਸਿਆ ਕਿ ''ਮੈਂ ਪਹਿਲੀ ਵਾਰ ਰੇਲਵੇ ਟਰੈਕ 'ਤੇ ਆਪਣੀ ਪ੍ਰਫਾਰਮੈਂਸ ਦਿੱਤੀ, ਉਹ ਵੀ ਇਕ ਮਾਫੀਆ ਗੈਂਗ ਦੇ ਸਾਹਮਣੇ ਤੇ ਇਹ ਗੱਲ ਮੇਰੇ ਪਿਤਾ ਜੀ ਨੂੰ ਬਿਲਕੁਲ ਪਸੰਦ ਨਹੀਂ ਆਈ।

PunjabKesariਮਾਫੀਆ ਗੈਂਗ ਦੇ ਸਾਹਮਣੇ ਮੈਨੂੰ ਹਿੰਦੀ ਗੀਤ ਗਾ ਕੇ ਸੁਣਾਉਣੇ ਪਏ। ਉਸ ਸਮੇਂ ਉਥੇ 20 ਹਜ਼ਾਰ ਦੇ ਕਰੀਬ ਲੋਕ ਮੌਜੂਦ ਸਨ। ਇਸ ਤੋਂ ਇਲਾਵਾ ਸਮੀਰ ਤੇ ਸਾਨੂ ਨੇ ਹੋਰ ਵੀ ਕਈ ਕਿੱਸੇ ਦਰਸ਼ਕਾਂ ਨਾਲ ਸਾਂਝੇ ਕੀਤੇ ਜੋ ਕਪਿਲ ਦੇ ਆਉਣ ਵਾਲੇ ਐਪੀਸੋਡ 'ਚ ਦੇਖੇ ਜਾ ਸਕਦੇ ਹਨ।  


Edited By

Lakhan

Lakhan is news editor at Jagbani

Read More