ਹਾਲ ਹੀ 'ਚ ਪਾਪਾ ਬਣੇ ਸੈਫ ਦੇ ਜੀਜੇ ਕੁਣਾਲ ਨੇ ਖੋਲ੍ਹੇ ਬੇਟੀ 'ਇਨਾਇਆ' ਨੂੰ ਲੈ ਕੇ ਕਈ ਰਾਜ਼

Friday, October 13, 2017 4:06 PM

ਮੁੰਬਈ(ਬਿਊਰੋ)— ਹਾਲ ਹੀ 'ਚ ਬੇਟੀ ਦੇ ਪਿਤਾ ਬਣੇ ਬਾਲੀਵੁੱਡ ਅਦਾਕਾਰ ਕੁਣਾਲ ਖੇਮੂ ਬੇਹੱਦ ਖੁਸ਼ ਹਨ। ਆਪਣੀ ਬੇਟੀ ਇਨਾਇਆ ਅਤੇ ਕਰੀਨਾ-ਸੈਫ ਦੇ ਬੇਟੇ ਤੈਮੂਰ ਨੂੰ ਲੈ ਕੇ ਉਹ ਅੱਜਕਲ੍ਹ ਖੂਬ ਗੱਲਾਂ ਕਰ ਰਹੇ ਹਨ। ਕੁਣਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਬੇਟੀ ਆਈ ਹੈ ਅਤੇ ਇਸ ਸਮੇਂ ਪੂਰੇ ਪਰਿਵਾਰ ਦਾ ਧਿਆਨ ਬੇਟੀ ਦੇ ਵੱਲ ਹੀ ਹੈ। ਕੁਣਾਲ ਦੱਸਦੇ ਹਨ ਕਿ ਸ਼ੁਰੂ-ਸ਼ੁਰੂ ਵਿੱਚ ਜਦੋਂ ਮੈਂ ਉਸ ਨੂੰ ਦੇਖਿਆ ਤਾਂ ਉਹ ਏਲੀਅਨ ਦੀ ਤਰ੍ਹਾਂ ਲੱਗੀ ਸੀ। ਮੈਨੂੰ ਲੱਗਦਾ ਕਿ ਨਵਜੰਮੇ ਬੱਚੇ ਸਾਰੇ ਇਸੇ ਤਰ੍ਹਾਂ ਦੇ ਹੀ ਦਿਖਦੇ ਹਨ ਕਿਉਂਕਿ ਉਸ ਨੇ ਪੂਰੀ ਤਰ੍ਹਾਂ ਅੱਖਾਂ ਖੋਲ੍ਹਣੀਆਂ ਸ਼ੁਰੂ ਵੀ ਨਹੀਂ ਕੀਤੀਆਂ ਸਨ। ਮੈਨੂੰ ਉਸ ਨੂੰ ਆਪਣੀ ਗੋਦ ਵਿੱਚ ਲੈ ਕੇ ਬਹੁਤ ਖੁਸ਼ੀ ਮਿਲਦੀ ਹੈ। ਬੇਟੀ ਦੇ ਨਾਮ ਨੂੰ ਲੈ ਕੇ ਉਨ੍ਹਾਂ ਨੇ ਅਤੇ ਸੋਹਾ ਨੇ ਇੱਕ ਲੰਬੀ ਲਿਸਟ ਤਿਆਰ ਕੀਤੀ ਸੀ ਪਰ ਸਾਰਿਆਂ ਦੇ ਸੋਚਣ ਵਿਚਾਰਨ ਤੋਂ ਬਾਅਦ ਕੁਣਾਲ ਦਾ ਦਿੱਤਾ ਹੋਇਆ ਨਾਮ ਇਨਾਇਆ ਸਾਰਿਆਂ ਨੂੰ ਬਹੁਤ ਪਸੰਦ ਆਇਆ ਸੀ।

PunjabKesari

ਖਾਸ ਗੱਲ ਹੈ ਕਿ ਉਨ੍ਹਾਂ ਨੇ ਬੇਟੀ ਦੇ ਨਾਮ ਵਿੱਚ ਇਨਾਇਆ ਨਾਓਮੀ ਖੇਮੂ ਰੱਖਿਆ ਹੈ ਕਿਉਂਕਿ ਬੇਟੀ ਦਾ ਜਨਮ ਨੌਮੀ ਦੇ ਦਿਨ ਹੋਇਆ ਸੀ। ਕਈ ਲੋਕਾਂ ਨੇ 'ਨਵਮੀ' ਨਾਂ ਵੀ ਸਜੈਸਟ ਕੀਤਾ ਸੀ। ਕੁਣਾਲ ਦੱਸਦੇ ਹਨ ਕਿ ਹੁਣ ਪੂਰਾ ਪਰਿਵਾਰ ਬੱਚੀ ਦੇ ਆਲੇ ਦੁਆਲੇ ਹੀ ਬਿਜ਼ੀ ਹਨ। ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਮਿਲ ਰਹੀਆਂ ਹਨ ਅਤੇ ਉਹ ਕਦੇ-ਕਦੇ ਕੰਨਫਿਊਜ਼ ਵੀ ਹੋ ਜਾਂਦੇ ਹਨ ਕਿ ਉਹ ਕਿਸਦੀ ਸੁਣਨ ਅਤੇ ਕਿਸਦੀ ਨਹੀਂ। ਜਿਸ ਤਰ੍ਹਾਂ ਘਰ ਵਿੱਚ ਕੁੱਤਾ ਹੈ ਅਤੇ ਕਈ ਲੋਕਾਂ ਨੇ ਕਹਿ ਰੱਖਿਆ ਹੈ ਕਿ ਕੁੱਤੇ ਨੂੰ ਬੇਟੀ ਦੇ ਸਾਹਮਣੇ ਨਾ ਲੈ ਕੇ ਜਾਓ, ਇੰਫੈਕਸ਼ਨ ਹੁੰਦਾ ਹੈ ਤਾਂ ਕੁੱਝ ਡਾਕਟਰ ਨੇ ਕਿਹਾ ਕਿ ਇਸ ਨਾਲ ਕੋਈ ਪਰੇਸ਼ਾਨੀ ਨਹੀਂ ਹੈ”।
ਕੁਨਾਲ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਬਿਲਕੁਲ ਰੋਂਦੀ ਨਹੀਂ ਹੈ। ਰਾਤ ਨੂੰ ਚੰਗੀ ਤਰ੍ਹਾਂ ਸੌਂਦੀ ਹੈ ਪਰ ਸੋਹਾ ਉਨ੍ਹਾਂ ਨਾਲੋਂ ਜ਼ਿਆਦਾ ਬੇਬੀ ਦੇ ਨਾਲ ਸਮਾਂ ਬਤੀਤ ਕਰ ਰਹੀ ਹੈ। ਉਹ ਓਨਾ ਸਮਾਂ ਨਹੀਂ ਦੇ ਪਾਉਂਦੇ ਪਰ ਫਿਲਮ 'ਗੋਲਮਾਲ' ਦੇ ਪ੍ਰਮੋਸ਼ਨ ਦੌਰਾਨ ਉਹ ਜਲਦੀ ਘਰ ਪਹੁੰਚ ਜਾਇਆ ਕਰਦੇ ਸੀ।

PunjabKesari