ਸਟਾਰ ਕਿੱਡ ਤੈਮੂਰ ਦੀਆਂ ਵਾਇਰਲ ਤਸਵੀਰਾਂ ਪਿੱਛੇ ਆਖਿਰ ਕਿਸ ਦਾ ਹੈ ਹੱਥ? ਸੱਚ ਆਇਆ ਸਾਹਮਣੇ

Friday, October 13, 2017 11:42 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਇਸ ਸਮੇਂ ਸਭ ਤੋਂ ਕਿਊਟ ਸੈਲੀਬ੍ਰੇਟੀ ਕਿੱਡ ਦੀ ਲਿਸਟ 'ਚ ਤੈਮੂਰ ਅਲੀ ਖਾਨ ਦਾ ਨਾਂ ਸਭ ਤੋਂ ਉੱਤੇ ਹੈ। ਤੈਮੂਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਜਦੋਂ ਵੀ ਤੈਮੂਰ ਕੈਮਰੇ ਸਾਹਮਣੇ ਆਉਂਦਾ ਹੈ ਇੰਟਰਨੈੱਟ 'ਤੇ ਫੈੱਸ ਉਸ ਦੀਆਂ ਤਸਵੀਰਾਂ ਦੇਖ ਕੇ ਖੁਸ਼ ਹੋਏ ਬਿਨਾਂ ਰਹਿ ਨਹੀਂ ਪਾਉਂਦੇ।

PunjabKesari

ਤੈਮੂਰ ਦੀਆਂ ਇਨ੍ਹਾਂ ਕਿਊਟ ਤਸਵੀਰਾਂ ਪਿੱਛੇ ਮੀਡੀਆ ਦਾ ਨਹੀਂ ਬਲਕਿ ਉਨ੍ਹਾਂ ਦੇ ਫੁੱਫੜ ਜੀ ਦੀਆਂ ਨਜ਼ਰਾਂ ਦਾ ਕਮਾਲ ਹੈ। ਜੀ ਹਾਂ ਕੁਣਾਲ ਖੇਮੂ ਨੇ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ। 

PunjabKesari

ਖ਼ਬਰ ਮੁਤਾਬਕ ਕੁਣਾਲ ਦਾ ਕਹਿਣਾ ਹੈ ਕਿ ਇੰਟਰਨੈੱਟ 'ਤੇ ਤੈਮੂਰ ਦੀਆਂ ਜਿੰਨੀਆਂ ਵੀ ਕਿਊਟ ਤਸਵੀਰਾਂ ਵਾਇਰਲ ਹੁੰਦੀਆਂ ਹਨ, ਉਸ ਪਿੱਛੇ ਦੀ ਫਨੀ ਗੱਲ ਇਹ ਹੈ ਕਿ ਉਹ ਵਧੇਰੇ ਤਸਵੀਰਾਂ ਮੇਰੇ ਵਲੋਂ ਕਲਿੱਕ ਕੀਤੀਆਂ ਹੁੰਦੀਆਂ ਹਨ ਪਰ ਇਸ ਦੇ ਬਾਰੇ 'ਚ ਕੋਈ ਨਹੀਂ ਜਾਣਦਾ। 28 ਸਤੰਬਰ ਨੂੰ ਜਨਮੀ ਇਆਨਾ ਦੇ ਮਾਤਾ-ਪਿਤਾ ਬਣੇ ਸੋਹਾ ਅਤੇ ਕੁਣਾਲ ਨੇ ਹਾਲ 'ਚ ਬੇਟੀ ਦੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਨੂੰ ਫੈਂਸ ਕਾਫੀ ਪਸੰਦ ਕਰ ਰਹੇ ਹਨ।

PunjabKesari

ਤਸਵੀਰ 'ਚ ਬੇਟੀ ਦੇ ਨਾਲ ਕੁਣਾਲ ਟਾਈਮ ਸਪੈਂਡ ਕਰਦੇ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਤੈਮੂਰ ਨੂੰ ਖਾਣ ਦਾ ਵੀ ਬਹੁਤ ਸ਼ੌਂਕ ਹੈ ਤੇ ਉਸ ਨੂੰ ਭਾਰਤੀ ਮਿਠਾਈਆਂ ਬਹੁਤ ਪਸੰਦ ਹਨ। ਹਾਲ ਹੀ 'ਚ ਭੂਆ ਸੋਹਾ ਦੇ ਜਨਮਦਿਨ 'ਤੇ ਪਾਪਾ ਸੈਫ ਦੇ ਨਾਲ ਕੈਜ਼ੁਅਲ ਲੁੱਕ 'ਚ ਤੈਮੂਰ ਦਾ ਕੂਲ ਲੁੱਕ ਖੂਬ ਵਾਇਰਲ ਹੋਇਆ ਸੀ।

PunjabKesari

ਤੈਮੂਰ ਦੀ ਇਨ੍ਹਾਂ ਮਸਤੀ ਵਾਲੀਆਂ ਅਦਾਵਾਂ 'ਤੇ ਕਿਸ ਨੂੰ ਪਿਆਰ ਨਹੀਂ ਆਉਂਦਾ। ਤਸਵੀਰਾਂ ਦੇ ਸ਼ੌਕੀਣ ਤੈਮੂਰ ਦੀਆਂ ਹਰਕਤਾਂ ਉਸ ਨੂੰ ਹੁਣ ਤੋਂ ਹੀ ਸੁਪਰਸਟਾਰ ਬਣਾ ਰਹੀਆਂ ਹਨ। ਬਲੈਕ ਪਠਾਨੀ ਸੂਟ 'ਚ ਤੈਮੂਰ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ। ਇਸ ਸਫੈਦ ਕੁੜਤੇ-ਪਜਾਮੇ 'ਚ ਤੈਮੂਰ ਕਿਸੇ ਦਾ ਵੀ ਦਿਲ ਚੁਰਾ ਸਕਦਾ ਹੈ।

PunjabKesari PunjabKesari PunjabKesari PunjabKesari PunjabKesari PunjabKesari