''ਕੇ. ਬੀ. ਸੀ.'' ਦੇ ਨਾਂ ''ਤੇ ਲੱਖਾਂ ਦੀ ਠੱਗੀ, ਸੜਕ ''ਤੇ ਆਇਆ ਪਰਿਵਾਰ

5/15/2019 1:55:27 PM

ਮੁੰਬਈ (ਬਿਊਰੋ) :  'ਕੌਨ ਬਣੇਗਾ ਕਰੋੜਪਤੀ' ਟੀ. ਵੀ. ਜਗਤ ਦੇ ਸਭ ਤੋਂ ਮਸ਼ਹੂਰ ਸ਼ੋਅਜ਼ 'ਚੋਂ ਇਕ ਹੈ। ਇਸ ਦੇ ਰਜਿਸਟਰੇਸ਼ਨ ਦੀ ਸ਼ੁਰੂਆਤ 1 ਮਈ ਤੋਂ ਹੋ ਚੁੱਕੀ ਹੈ। ਇਸ ਨੂੰ ਹਮੇਸ਼ਾ ਵਾਂਗ ਇਸ ਵਾਰ ਵੀ ਅਮਿਤਾਭ ਬੱਚਨ ਹੋਸਟ ਕਰਨ ਜਾ ਰਹੇ ਹਨ। 'ਕੇ. ਬੀ. ਸੀ.' ਦੀ ਇਸੇ ਪ੍ਰਸਿੱਧੀ ਨੂੰ ਦੇਖਦੇ ਹੋਏ ਕਸ਼ਮੀਰ ਦੂਰਦਰਸ਼ਨ 'ਤੇ ਪਹਿਲੀ ਵਾਰ ਇਕ ਨਵੇਂ ਕਰੋੜਪਤੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਨਾਂ ਹੈ '' ਪਰ ਸ਼ੋਅ ਦੇ ਸ਼ੁਰੂ ਹੋਣ ਤੋਂ ਕੁਝ ਮਹੀਨੇ ਬਾਅਦ ਹੀ ਧੋਖਾਧੜੀ ਦਾ ਕ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵਜ੍ਹਾ ਨਾਲ ਕਸ਼ਮੀਰ ਦੇ ਇਕ ਪਰਿਵਾਰ ਨੂੰ ਆਪਣੀ ਹੁਣ ਤੱਕ ਦੀ ਸਾਰੀ ਜਮਾ ਪੁੰਜੀ ਗੁਆਉਣੀ ਪੈ ਗਈ ਹੈ।

'ਕੇ. ਬੀ. ਸੀ.' ਕਸ਼ਮੀਰ ਦੇ ਰਜਿਸਟਰੇਸ਼ਨ 16 ਮਈ ਤੋਂ ਸ਼ੁਰੂ ਹੋਏ ਸਨ। ਸ਼ੋਅ ਨੇ ਕਸ਼ਮੀਰ 'ਚ ਜ਼ਬਰਦਸਤ ਪ੍ਰਸਿੱਧੀ ਹਾਸਲ ਕੀਤੀ। ਨਾਰਥ ਕਸ਼ਮੀਰ ਦੇ ਰਹਿਣ ਵਾਲੇ ਅਬਦੁਲ ਮਜੀਦ ਨੇ ਵੀ 'ਕੇ. ਬੀ. ਸੀ.' 'ਚ ਐਂਟਰੀ ਦੀ ਕੋਸ਼ਿਸ਼ ਕੀਤੀ, ਜਿਸ ਲਈ ਉਨ੍ਹਾਂ ਨੇ ਧੋਖਾਧੜੀ ਕਰਨ ਵਾਲੇ ਨੂੰ 23 ਲੱਖ ਰੁਪਏ ਦਿੱਤੇ। ਅਬਦੁਲ ਨੂੰ ਦੱਸਿਆ ਗਿਆ ਸੀ ਕਿ ਇਕ ਵੱਡੀ ਰਕਮ ਚੁਕਾਉਣ ਤੋਂ ਬਾਅਦ ਉਹ 1 ਕਰੋੜ ਰੁਪਏ ਤੱਕ ਜਿੱਤ ਜਾਣਗੇ। ਕਸ਼ਮੀਰ 'ਚ ਸ਼ੁਰੂ ਹੋਏ 'ਕੇ. ਬੀ. ਸੀ.' ਦਾ ਪ੍ਰਸਾਰਨ ਜੰਮੂ-ਕਸ਼ਮੀਰ ਦੇ ਦੂਰਦਰਸ਼ਨ ਚੈਨਲ 'ਤੇ ਹੁੰਦਾ ਹੈ। ਹੋਮ ਮਿਨਿਸਟਰੀ ਦੇ ਆਡੀਆ 'ਤੇ ਸ਼ੁਰੂ ਕੀਤੇ ਗਏ ਇਸ ਸ਼ੋਅ ਦਾ ਮਕਸਦ ਕਸ਼ਮੀਰ 'ਚ ਅਮਨ ਤੇ ਦੇਸ਼ਭਗਤੀ ਲਿਆਉਣ ਦੀ ਕੋਸ਼ਿਸ਼ ਹੈ।

ਖਬਰਾਂ ਮੁਤਾਬਕ, ਅਬਦੁਲ ਮਜੀਦ ਆਪਣੇ ਕਸ਼ਮੀਰ 'ਕੇ. ਬੀ. ਸੀ.' 'ਚ ਕਰੋੜਪਤੀ ਬਣਨ ਤੋਂ ਬਾਅਦ ਆਪਣੇ ਪਰਿਵਾਰ ਦੀ ਕਿਸਮਤ ਬਦਲਣਾ ਚਾਹੁੰਦੇ ਸਨ ਪਰ ਵਿਜੈ ਕੁਮਾਰ ਨਾਂ ਦੇ ਕਿਸੇ ਵਿਅਕਤੀ ਨੇ ਉਸ ਨਾਲ ਧੋਖਾ ਕਰ ਦਿੱਤਾ। ਵਿਜੈ ਕੁਮਾਰ ਨੇ ਅਬਦੁਲ ਨੂੰ ਵੱਖਰੇ-ਵੱਖਰੇ ਬੈਂਕ 'ਚੋਂ ਪੈਸੇ ਜਮ੍ਹਾ ਕਰਵਾਉਣ ਨੂੰ ਕਿਹਾ। ਵਿਜੈ ਨੇ ਆਪਣੀਆਂ ਗੱਲਾਂ ਦੇ ਝਾਂਸੇ 'ਚ ਅਬਦੁਲ ਨੂੰ ਇਸ ਤਰ੍ਹਾਂ ਲਿਆ ਕਿ ਉਸ ਨੇ ਆਪਣੇ ਪਰਿਵਾਰ ਦੀ ਇਕਲੌਤੀ ਜਮਾ ਪੁੰਜੀ, ਆਪਣਾ ਘਰ ਤੇ ਦੂਜੀਆਂ ਚੀਜਾਂ ਵੇਚ ਕੇ 23 ਲੱਖ ਰੁਪਏ ਇਕੱਠੇ ਕੀਤੇ। ਇਸ ਰਕਮ ਨੂੰ ਉਸ ਨੇ ਵੱਖਰੇ-ਵੱਖਰੇ ਬੈਂਕ ਅਕਾਊਂਟ 'ਚੋਂ ਜਮਾ ਕਰਵਾਇਆ। ਇਸ ਦੇ ਬਦਲੇ 'ਚ 1.5 ਕਰੋੜ ਰੁਪਏ ਦੇਣ ਦੀ ਗੱਲ ਆਖੀ ਗਈ ਸੀ, ਜੋ ਰਕਮ ਹੁਣ ਤੱਕ ਪਰਿਵਾਰ ਨੂੰ ਨਹੀਂ ਮਿਲ ਸਕੀ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News