ਕਾਇਲੀ ਦੀ ਇਸ ਉਪਲੱਬਧੀ ''ਤੇ ਖੁਸ਼ ਹੋਏ ਦਿਲਜੀਤ ਦੋਸਾਂਝ

Wednesday, March 6, 2019 3:07 PM

ਜਲੰਧਰ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਮੇਸ਼ਾ ਹੀ ਕਾਇਲੀ ਜੇਨਰ 'ਤੇ ਕੋਈ ਨਾ ਕੋਈ ਟਿੱਪਣੀ ਕਰਦੇ ਹੀ ਰਹਿੰਦੇ ਹਨ। ਹਾਲ ਹੀ 'ਚ ਦਿਲਜੀਤ ਦੌਸਾਂਝ ਨੇ ਕਾਇਲੀ ਜੇਨਰ ਦੀ ਇਕ ਪੋਸਟ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਪਾਈ ਹੈ, ਜਿਸ ਨੂੰ ਲੈ ਕੇ ਉਹ ਕਾਫੀ ਚਰਚਾ 'ਚ ਹਨ। ਦਰਅਸਲ ਕਾਇਲੀ ਜੇਨਰ ਨੇ 21 ਦੀ ਉਮਰ 'ਚ ਵੱਡੀ ਉਪਲਬਧੀ ਹਾਸਲ ਕੀਤੀ ਹੈ। ਹਾਲ ਹੀ 'ਚ ਫੋਰਬਸ ਮੈਗਜ਼ੀਨ ਵਲੋਂ ਜਾਰੀ ਕੀਤਾ ਗਿਆ ਹੈ ਹਾਲੀਵੁੱਡ ਸਟਾਰ ਅਦਾਕਾਰਾ ਕਾਇਲੀ ਜੇਨਰ ਨੇ ਸੈਲਫਮੇਡ ਅਰਬਪਤੀ ਦੀ ਉਪਲਬਧੀ ਹਾਸਲ ਕੀਤੀ ਹੈ।

 PunjabKesari
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਹਾਲੀਵੁੱਡ ਅਦਾਕਾਰਾ ਕਾਇਲੀ ਜੇਨਰ ਦੇ ਬਹੁਤ ਵੱਡੇ ਫੈਨ ਹਨ। ਉਹ ਅਕਸਰ ਹੀ ਕਾਇਲੀ 'ਤੇ ਕੁਮੈਂਟਸ ਕਰਦੇ ਰਹਿੰਦੇ ਹਨ ਅਤੇ ਅਕਸਰ ਹੀ ਕਾਇਲੀ ਦੇ ਰਿਪਲਾਈ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।

PunjabKesari


Edited By

Sunita

Sunita is news editor at Jagbani

Read More