'ਲਾਲ ਕਪਤਾਨ' ਦਾ ਟੀਜ਼ਰ ਆਊਟ, ਸੈਫ ਦੀ ਲੁੱਕ ਨੇ ਕੀਤਾ ਸਭ ਨੂੰ ਹੈਰਾਨ

8/17/2019 8:56:08 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸੈਫ ਅਲੀ ਖਾਨ 'ਸੈਕਰੇਡ ਗੇਮਸ' 'ਚ ਸਰਤਾਜ ਸਿੰਘ ਦੇ ਅੰਦਾਜ਼ 'ਚ ਸਭ ਦਾ ਜਿੱਤ ਰਹੇ ਹਨ। ਉਥੇ ਹੀ ਸੈਫ ਅਲੀ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਲਾਲ ਕਪਤਾਨ' ਦੇ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਫਿਲਮ 'ਚ ਸੈਫ ਅਲੀ ਖਾਨ ਇਕ ਨਾਗਾ ਸਾਧੂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਆਪਣੀ ਆਉਣ ਵਾਲੀ ਫਿਲਮ 'ਲਾਲ ਕਪਤਾਨ' ਦਾ ਟੀਜ਼ਰ ਸੈਫ ਨੇ ਆਪਣੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਹੈ।


ਦੱਸ ਦਈਏ ਕਿ 40 ਸੈਕਿੰਡ ਦੇ ਟੀਜ਼ਰ 'ਚ ਸੈਫ ਅਲੀ ਖਾਨ ਜ਼ਬਰਦਸਤ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਨਾਗਾ ਸਾਧੂ ਦੇ ਕਿਰਦਾਰ 'ਚ ਨਜ਼ਰ ਆ ਰਹੇ ਸੈਫ ਦੇ ਮੱਥੇ 'ਤੇ ਭਸਮ ਲੱਗੀ ਹੈ। ਉਹ ਇਕ ਡਾਈਲਾਗ ਬੋਲ ਰਹੇ ਹਨ, 'ਹਰ ਰਾਮ ਕਾ ਅਪਨਾ ਰਾਵਣ, ਹਰ ਰਾਮ ਕਾ ਆਪਣਾ ਦੁਸ਼ਹਿਰਾ।' ਇਸ ਫਿਲਮ ਦਾ ਡਾਇਰੈਕਸ਼ਨ ਨਵਦੀਪ ਸਿੰਘ ਨੇ ਕੀਤਾ ਹੈ, ਜਿਸ 'ਚ ਸੈਫ ਅਲੀ ਨਾਲ ਦੀਪਕ ਡੋਬ੍ਰੀਆਲ ਤੇ ਮਾਨਵ ਵਿਜ ਵੀ ਨਜ਼ਰ ਆਉਣਗੇ। ਫਿਲਮ ਇਸੇ ਸਾਲ ਦੁਸ਼ਹਿਰੇ ਮੌਕੇ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News