ਫਿਲਮ ਰਿਵਿਊ : ''ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ''

Friday, April 07, 2017 6:10 PM
ਫਿਲਮ ਰਿਵਿਊ : ''ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ''

ਨਵੀਂ ਦਿੱਲੀ— ਬਾਲੀਵੁੱਡ ਦੀ ਕਾਮੇਡੀ ਫਿਲਮ ''ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ'' ਪਤਾ ਨਹੀਂ ਹੋਇਆ ਹੈ ਜਾਂ ਨਹੀਂ ਪਰ ਇਹ ਫਿਲਮ ਦੇਖਣ ਤੋਂ ਬਾਅਦ ਤੁਸੀਂ ਜਰੂਰ ਕ੍ਰੇਜੀ ਹੋ ਜਾਓਗੇ। ਹਾਲਾਂਕਿ ਫਿਲਮ ਦਾ ਨਾਂ ਕਾਫੀ ਦਿਲਚਸਪ ਹੈ, ਟਰੇਲਰ ਵੀ ਠੀਕ ਸੀ ਪਰ ਜਦੋਂ ਅਸੀ ਸਿਨੇਮਾ ਗਏ ਤਾਂ ਫੱਟਿਆ ਪੋਸਟਰ ਨਿਕਲਾ ਜੀਰੋ ਵਾਲੀ ਗੱਲ ਹੋ ਗਈ।

ਕਹਾਣੀ

ਇਸ ਫਿਲਮ ਦੀ ਕਹਾਣੀ ਇਕ ਸਾਈਕਲ ਦੀ ਦੁਕਾਨ ਚਲਾਉਣ ਵਾਲੇ ਦਰਸ਼ਨ ਜਰੀਵਾਲਾ ਦੇ ਲੜਕੇ ਲੱਡੂ (ਵਿਵਾਨ ਸ਼ਾਹ) ਦੀ ਹੈ ਜੋ ਜਿੰਦਗੀ ''ਚ ਕੁਝ ਬਣਨ ਲਈ ਅਤੇ ਪੈਸੇ ਕਮਾਉਣ ਲਈ ਬਡੋਦਰਾ ਜਾਂਦਾ ਹੈ। ਇੱਥੇ ਉਸ ਦੀ ਮੁਲਾਕਾਤ ਲਾਲੀ (ਅਕਸ਼ਰਾ ਹਸਨ) ਨਾਲ ਹੁੰਦੀ ਹੈ। ਇਨ੍ਹਾਂ ਦਾ ਪਿਆਰ ਵਿਆਹ ਤੋਂ ਪਹਿਲਾਂ ਹੀ ਬੈਡ ਤਕ ਪਹੁੰਚ ਜਾਂਦਾ ਹੈ ਅਤੇ ਲਾਲੀ ਪ੍ਰੈਗਨਟ ਹੋ ਜਾਂਦੀ ਹੈ। ਕਹਾਣੀ ''ਚ ਟਵਿਸਟ ਉਸ ਸਮੇਂ ਆਉਂਦਾ ਹੈ ਜਦੋਂ ਲੱਡੂ ਆਪਣੇ ਕੈਰੀਅਰ ਲਈ ਲਾਲੀ ਨੂੰ ਛੱਡ ਦਿੰਦਾ ਹੈ ਤੇ ਉਹ ਬਿਨਾ ਵਿਆਹ ਕੀਤੇ ਲੱਡੂ ਦੇ ਮਾਤਾ ਪਿਤਾ ਕੋਲ ਚਲੀ ਜਾਂਦੀ ਹੈ। ਹਾਲਾਂਕਿ ਲੱਡੂ ਦੇ ਇਮੋਸ਼ਨਸ ਉਸਨੂੰ ਵਾਪਸ ਲੈ ਆਉਂਦੇ ਹਨ ਪਰ ਇਸ ਤੋਂ ਬਾਅਦ ਲਾਲੀ ਦਾ ਵਿਆਹ ਕੁੰਵਰ ਵੀਰ (ਗੁਰਮੀਤ ਚੋਧਰੀ) ਨਾਲ ਤੈਅ ਹੋ ਜਾਂਦਾ ਹੈ ਅਤੇ ਕਹਾਣੀ ''ਚ ਲਵ ਟਰੈਂਗਲ ਬਣ ਜਾਂਦਾ ਹੈ।

ਮਿਊਜ਼ਿਕ

ਫਿਲਮ ਦੇ ਰਾਇਲ ਗਰੈਂਡ ਵੈਡਿਗ ਅਤੇ ਬਰੇਕਅਪ ਤੋਂ ਇਲਾਵਾ ਇਕ ਵੀ ਗੀਤ ਨਹੀਂ ਹੈ ਜੋ ਤੁਹਾਨੂੰ ਆਖੀਰ ਤਕ ਯਾਦ ਰਹੇ ਬਲਕਿ ਗੀਤ ਦੌਰਾਨ ਤੁਹਾਨੂੰ ਕੁਝ ਸਮਾਂ ਮਿਲ ਜਾਵੇਗਾ ਜਿਸ ''ਚ ਤੁਸੀਂ ਆਪਣਾ ਫੋਨ ਚੈਕ ਸਕਦੇ ਹੋ।

ਬਾਕਸਆਫਿਸ

ਮਨੀਸ਼ ਹਰਿਸ਼ੰਕਰ ਦੇ ਨਿਰਦੇਸ਼ਕ ''ਚ ਬਣੀ ਇਸ ਫਿਲਮ ''ਚ ਬਾਕਸਆਫਿਸ ''ਤੇ ਕੋਈ ਖਾਸ ਕਮਾਲ ਨਹੀਂ ਕਰ ਪਾਏਗੀ। ਪ੍ਰਸ਼ੰਸਕਾਂ ਨੂੰ ਇਹ ਫਿਲਮ ਕਿੰਨੀ ਪਸੰਦ ਆਉਂਦੀ ਹੈ ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।