ਸਿਨੇਮਾਘਰਾਂ 'ਚ ਫਿਊਜ਼ ਹੋਇਆ 'ਲਾਟੂ' (ਵੀਡੀਓ)

11/16/2018 9:30:10 PM

ਫਿਲਮ— ਲਾਟੂ
ਸਟਾਰਕਾਸਟ— ਗਗਨ ਕੋਕਰੀ, ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਸਰਦਾਰ ਸੋਹੀ, ਅਸ਼ੀਸ਼ ਦੁੱਗਲ, ਹਰਦੀਪ ਗਿੱਲ, ਹਾਰਬੀ ਸੰਘਾ, ਰਾਹੁਲ ਜੰਗਰਾਲ, ਨਿਸ਼ਾ ਬਾਨੋ, ਪ੍ਰਿੰਸ ਕੰਵਲਜੀਤ ਸਿੰਘ, ਪ੍ਰਕਾਸ਼ ਗਧੂ, ਮਲਕੀਤ ਰੌਣੀ।
ਡਾਇਰੈਕਟਰ— ਮਾਨਵ ਸ਼ਾਹ
ਪ੍ਰੋਡਿਊਸਰ— ਜਗਮੀਤ ਸਿੰਘ, ਵਿਕਾਸ ਵਧਵਾ (ਕੋ-ਪ੍ਰੋਡਿਊਸਰ)
ਮਿਊਜ਼ਿਕ— ਜਤਿੰਦਰ ਸ਼ਾਹ
ਕ੍ਰਿਏਟਿਵ ਪ੍ਰੋਡਿਊਸਰ ਤੇ ਸਕ੍ਰੀਨਪਲੇਅ— ਧੀਰਜ ਰਤਨ
ਡਾਇਲਾਗਸ— ਸੁਰਮੀਤ ਮਾਵੀ

ਸਿਨੇਮਾਘਰਾਂ 'ਚ ਅੱਜ ਗਗਨ ਕੋਕਰੀ ਦੀ ਡੈਬਿਊ ਫਿਲਮ 'ਲਾਟੂ' ਰਿਲੀਜ਼ ਹੋਈ ਹੈ ਪਰ ਇਹ ਫਿਲਮ ਗਗਨ ਕੋਕਰੀ ਦੇ ਫੈਨਜ਼ ਨੂੰ ਨਿਰਾਸ਼ ਕਰ ਸਕਦੀ ਹੈ। 'ਲਾਟੂ' 'ਚ ਉਂਝ ਮੁੱਖ ਭੂਮਿਕਾ ਗਗਨ ਕੋਕਰੀ ਤੇ ਅਦਿਤੀ ਸ਼ਰਮਾ ਨਿਭਾਅ ਰਹੇ ਹਨ ਪਰ ਦੋਵਾਂ ਦੀ ਅਦਾਕਾਰੀ ਫਿਲਮ 'ਚ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਹੈ। ਫਿਲਮ ਨੂੰ ਕਰਮਜੀਤ ਅਨਮੋਲ ਤੇ ਸਰਦਾਰ ਸੋਹੀ ਨੇ ਆਪਣੀ ਅਦਾਕਾਰੀ ਤੇ ਕਾਮੇਡੀ ਨਾਲ ਸੰਭਾਲਿਆ ਹੈ।

ਫਿਲਮ ਦੀ ਕਹਾਣੀ ਫਲੈਸ਼ਬੈਕ 'ਚ ਚੱਲਦੀ ਹੈ। ਪੁਰਾਣੇ ਸਮੇਂ 'ਚ 'ਲਾਟੂ' ਦੀ ਕੀ ਮਹੱਤਤਾ ਸੀ, ਇਹ ਫਿਲਮ 'ਚ ਦੇਖਣ ਨੂੰ ਮਿਲੇਗਾ। ਗਗਨ ਕੋਕਰੀ ਨੂੰ ਅਦਿਤੀ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਮੁਸ਼ਕਿਲ ਇਹ ਹੈ ਕਿ ਦੋਵਾਂ ਦੇ ਪਿਤਾ ਇਕ-ਦੂਜੇ ਤੋਂ ਖਿੱਝਦੇ ਹਨ। ਇਸ ਦੇ ਚਲਦਿਆਂ ਅਦਿਤੀ ਸ਼ਰਮਾ ਦਾ ਪਿਤਾ ਗਗਨ ਕੋਕਰੀ ਨੂੰ 3 ਮਹੀਨੇ 'ਚ ਆਪਣੇ ਘਰ 'ਲਾਟੂ' ਲਗਾਉਣ ਦੀ ਸ਼ਰਤ ਰੱਖਦਾ ਹੈ। ਹੁਣ ਗਗਨ ਆਪਣੇ ਪਿੰਡ 'ਚ ਬਿਜਲੀ ਲੈ ਕੇ ਆਉਂਦੇ ਹਨ ਜਾਂ ਨਹੀਂ, ਇਹ ਤੁਸੀਂ ਫਿਲਮ 'ਚ ਦੇਖੋਗੇ।

  ਉਮੀਦਾਂ 'ਤੇ ਖਰੀ ਨਹੀਂ ਉਤਰੀ ਫਿਲਮ 'ਲਾਟੂ'

ਕੁਲ ਮਿਲਾ ਕੇ ਜਿੰਨੀ ਫਿਲਮ ਤੋਂ ਉਮੀਦ ਕੀਤੀ ਗਈ ਸੀ, ਉਸ 'ਤੇ 'ਲਾਟੂ' ਖਰੀ ਨਹੀਂ ਉਤਰੀ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਵੀ ਖਿੱਚ ਦੇਖਣ ਨੂੰ ਨਹੀਂ ਮਿਲੀ। ਇਸ ਦਾ ਕਾਰਨ ਫਿਲਮ ਦੀ ਸਟਾਰਕਾਸਟ ਵਲੋਂ ਨਾਮਾਤਰ ਕੀਤੀ ਗਈ ਪ੍ਰਮੋਸ਼ਨ ਹੈ, ਜਿਸ ਦੇ ਚਲਦਿਆਂ ਦਰਸ਼ਕ ਸਿਨੇਮਾਘਰਾਂ ਤਕ ਨਹੀਂ ਪਹੁੰਚ ਸਕੇ। ਜੇਕਰ ਤੁਸੀਂ ਇਹ ਫਿਲਮ ਦੇਖ ਲਈ ਹੈ ਜਾਂ ਫਿਰ ਦੇਖਣ ਜਾ ਰਹੇ ਹੋ ਤਾਂ ਫਿਰ ਸਾਨੂੰ ਆਪਣੇ ਰੀਵਿਊਜ਼ ਦੇਣਾ ਨਾ ਭੁੱਲਣਾ। ਅਸੀਂ ਇਸ ਫਿਲਮ ਨੂੰ 5 'ਚੋਂ ਦਿੰਦੇ ਹਾਂ 2.5 ਸਟਾਰਜ਼।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News