''ਲਾਵਾਂ ਫੇਰੇ'' ਨੂੰ ਹੋਰ ਵੀ ਖਾਸ ਬਣਾਉਂਦੀ ਹੈ ਰੌਸ਼ਨ-ਰੁਬੀਨਾ ਦੀ ਕੈਮਿਸਟਰੀ
1/10/2018 3:03:42 PM
ਜਲੰਧਰ (ਬਿਊਰੋ)— ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੀ ਸਟਾਰਰ ਫਿਲਮ 'ਲਾਵਾਂ ਫੇਰੇ' 9 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਫਿਲਮ ਦਾ ਨਿਰਮਾਣ ਪ੍ਰਸਿੱਧ ਡਾਇਰੈਕਟਰ ਸਮੀਪ ਕੰਗ ਨੇ ਕੀਤਾ ਹੈ। ਫਿਲਮ ਦੀ ਕਹਾਣੀ ਪਾਲੀ ਸਿੰਘ ਨੇ ਲਿਖੀ ਹੈ, ਜਿਹੜੇ ਪਹਿਲਾਂ ਵੀ ਰੌਸ਼ਨ ਪ੍ਰਿੰਸ ਦੀ ਫਿਲਮ 'ਮੈਂ ਤੇਰੀ ਤੂੰ ਮੇਰਾ' ਦੀ ਕਹਾਣੀ ਲਿਖ ਚੁੱਕੇ ਹਨ।
ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਬਾਹਰਲੇ ਦੇਸ਼ਾਂ 'ਚ ਕੀਤੀ ਗਈ ਹੈ। ਕਰਮਜੀਤ ਅਨਮੋਲ ਅਭਿਨੈ ਦੇ ਨਾਲ-ਨਾਲ ਇਸ ਫਿਲਮ ਨੂੰ ਪ੍ਰੋਡਿਊਸ ਵੀ ਕਰ ਰਹੇ ਹਨ।
ਫਿਲਮ ਦਾ ਬਿਜ਼ਨੈੱਸ ਐਡਵਾਈਜ਼ਰ ਓਮਜੀ ਗਰੁੱਪ ਹੈ ਤੇ ਪ੍ਰਾਜੈਕਟ ਡਿਜ਼ਾਈਨਿੰਗ ਦਾ ਕੰਮ ਮੁਨੀਸ਼ ਸਾਹਨੀ ਨੇ ਕੀਤਾ ਹੈ।
ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।
ਫਿਲਮ ਦੇ ਕਾਫੀ ਪੋਸਟਰ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਦੂਜੇ ਕਲਾਕਾਰਾਂ ਦੀ ਵੀ ਖਾਸ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ