ਰੌਸ਼ਨ ਪ੍ਰਿੰਸ ਦੀ ''ਲਾਵਾਂ ਫੇਰੇ'' ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਮਿਲ ਰਿਹੈ ਖੂਬ ਪਿਆਰ
1/13/2018 3:30:29 PM
ਜਲੰਧਰ(ਬਿਊਰੋ)— ਪੰਜਾਬੀ ਫਿਲਮ 'ਕੈਰੀ ਆਨ ਜੱਟਾ' ਦੇ ਜਰੀਏ ਗਿੱਪੀ ਗਰੇਵਾਲ ਦਾ ਫਿਲਮੀ ਗਰਾਫ ਉੱਚਾ ਚੁੱਕਣ ਵਾਲੇ ਪ੍ਰਸਿੱਧ ਨਿਰਦੇਸ਼ਕ ਸਮੀਪ ਕੰਗ ਹੁਣ ਆਪਣੀ ਫਿਲਮ 'ਲਾਵਾਂ ਫੇਰੇ' ਨਾਲ ਰੌਸ਼ਨ ਪ੍ਰਿੰਸ ਨੂੰ ਇਕ ਵੱਖਰੇ ਅੰਦਾਜ਼ 'ਚ ਦਰਸ਼ਕਾਂ ਸਾਹਮਣੇ ਪੇਸ਼ ਕਰਨ ਜਾ ਰਹੇ ਹਨ। ਮਸ਼ਹੂਰ ਲੇਖਕ ਪਾਲੀ ਭੁਪਿੰਦਰ ਸਿੰਘ ਦੁਆਰਾ ਲਿਖੀ ਫਿਲਮ ਦਾ ਟਰੇਲਰ 5 ਜਨਵਰੀ ਨੂੰ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। ਰੌਸ਼ਨ ਪ੍ਰਿੰਸ ਦੀ ਇਸ ਦੇ ਟਰੇਲਰ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਖਬਰ ਲਿਖਣ ਤੱਕ ਫਿਲਮ ਦੇ ਟਰੇਲਰ ਨੂੰ 30,85,542 ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਸੀ। ਪ੍ਰਸਿੱਧ ਕਾਮੇਡੀਅਨ ਕਰਮਜੀਤ ਅਨਮੋਲ ਦੀ ਬਤੌਰ ਨਿਰਮਾਤਾ ਇਸ ਪਹਿਲੀ ਫਿਲਮ 'ਚ ਰੌਸ਼ਨ ਪ੍ਰਿੰਸ ਨਾਲ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਨਜ਼ਰ ਆਵੇਗੀ।
ਦੱਸਣਯੋਗ ਹੈ ਕਿ ਇਸ ਫਿਲਮ 'ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਅਤੇ ਹਾਰਬੀ ਸੰਘਾ ਮੁੱਖ ਭੂਮਿਕਾ 'ਚ ਹਨ। ਟਰੇਲਰ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਇਹ ਫਿਲਮ ਇਕ ਫੈਮਿਲੀ ਡਰਾਮਾ ਫਿਲਮ ਹੈ। ਫਿਲਮ ਜੀਜੇ ਅਤੇ ਸਾਲੇ ਦੇ ਆਪਸੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਖੋਲ੍ਹਦੀ ਹੈ। ਰੌਸ਼ਨ ਪ੍ਰਿੰਸ ਦੀ ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਇਕ ਸਾਲੇ ਦੀ ਸਹੁਰਾ ਪਰਿਵਾਰ ਤੇ ਜੀਜੇ ਦੀ ਜ਼ਿੰਦਗੀ 'ਚ ਕੀ ਅਹਿਮੀਅਤ ਹੁੰਦੀ ਹੈ। ਫਿਲਮ ਦੇ ਟਰੇਲਰ ਨੂੰ ਮਿਲੇ ਰਹੇ ਹੁੰਗਾਰੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫਿਲਮ ਦਰਸ਼ਕਾਂ ਦੀ ਕਸਵੱਟੀ 'ਤੇ ਖਰਾ ਉਤਰੇਗੀ। ਫਿਲਮ ਦੇਸ਼-ਵਿਦੇਸ਼ਾਂ 'ਚ 9 ਫਰਵਰੀ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ