ਨੋਟ ਕਰ ਲਓ ਤਰੀਕਾਂ, ਇਨ੍ਹਾਂ ਦਿਨਾਂ ਨੂੰ ਰਿਲੀਜ਼ ਹੋਣਗੇ ''ਲਾਵਾਂ ਫੇਰੇ'' ਦੇ ਗੀਤ

1/18/2018 2:54:13 PM

ਜਲੰਧਰ (ਬਿਊਰੋ)— 'ਲਾਵਾਂ ਫੇਰੇ' ਦੇ ਟਰੇਲਰ ਤੇ ਪਹਿਲੇ ਰਿਲੀਜ਼ ਹੋਏ ਗੀਤ 'ਪਰਹੁਣੇ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਅਜੇ ਹੋਰ ਵੀ ਬਹੁਤ ਸਾਰੇ ਗੀਤ ਰਿਲੀਜ਼ ਹੋਣ ਵਾਲੇ ਹਨ। ਫਿਲਮ ਦੇ ਗੀਤਾਂ ਦੀ ਰਿਲੀਜ਼ ਡੇਟ ਹਾਲ ਹੀ 'ਚ ਰੌਸ਼ਨ ਪ੍ਰਿੰਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਫਿਲਮ ਦੇ ਅਗਾਮੀ ਰਿਲੀਜ਼ ਹੋਣ ਵਾਲੇ ਗੀਤਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ—

22 ਜਨਵਰੀ ਨੂੰ '28 ਕਿੱਲੇ' ਗੀਤ ਰਿਲੀਜ਼ ਹੋਵੇਗਾ, ਜਿਸ ਨੂੰ ਗਿੱਪੀ ਗਰੇਵਾਲ ਨੇ ਗਾਇਆ ਹੈ।
29 ਜਨਵਰੀ ਨੂੰ 'ਜੁਦਾ ਜੁਦਾ' ਗੀਤ ਰਿਲੀਜ਼ ਹੋਵੇਗਾ, ਜਿਸ ਨੂੰ ਜੱਸੀ ਗਿੱਲ ਨੇ ਗਾਇਆ ਹੈ।
2 ਫਰਵਰੀ ਨੂੰ 'ਚੜ੍ਹਦੀ ਜਵਾਨੀ' ਗੀਤ ਰਿਲੀਜ਼ ਹੋਵੇਗਾ, ਜਿਸ ਨੂੰ ਰੌਸ਼ਨ ਪ੍ਰਿੰਸ ਨੇ ਗਾਇਆ ਹੈ।
8 ਫਰਵਰੀ ਨੂੰ 'ਕੱਚੇ ਪੱਕੇ ਸੁਪਨੇ' ਗੀਤ ਰਿਲੀਜ਼ ਹੋਵੇਗਾ, ਜਿਸ ਨੂੰ ਹੈਪੀ ਰਾਏਕੋਟੀ ਨੇ ਗਾਇਆ ਹੈ।
14 ਫਰਵਰੀ ਨੂੰ ਟਾਈਟਲ ਸੌਂਗ 'ਲਾਵਾਂ ਫੇਰੇ' ਰਿਲੀਜ਼ ਹੋਵੇਗਾ, ਜਿਸ ਨੂੰ ਰੌਸ਼ਨ ਪ੍ਰਿੰਸ ਨੇ ਗਾਇਆ ਹੈ।

ਦੱਸਣਯੋਗ ਹੈ ਕਿ ਫਿਲਮ ਦੇ ਸਾਰੇ ਗੀਤ ਹੈਪੀ ਰਾਏਕੋਟੀ ਨੇ ਲਿਖੇ ਹਨ, ਜਿਨ੍ਹਾਂ ਨੂੰ ਸੰਗੀਤ ਗੁਰਮੀਤ ਸਿੰਘ, ਗੈਗ ਸਟੂਡੀਓਜ਼ ਤੇ ਜੱਗੀ ਸਿੰਘ ਨੇ ਦਿੱਤਾ ਹੈ। 'ਲਾਵਾਂ ਫੇਰੇ' ਫਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਤੇ ਹਾਰਬੀ ਸੰਘਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਹੜੀ ਕਾਮੇਡੀ ਨਾਲ ਭਰਪੂਰ ਇਕ ਐਂਟਰਟੇਨਿੰਗ ਪੰਜਾਬੀ ਫਿਲਮ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News