'ਲਾਵਾਂ ਫੇਰੇ' ਦੇ ਟਰੇਲਰ ਨੇ ਦਰਸ਼ਕਾਂ ਦੇ ਦਿਲਾਂ 'ਚ ਕੀਤਾ ਘਰ (ਵੀਡੀਓ)

1/9/2018 4:35:34 PM

ਜਲੰਧਰ (ਬਿਊਰੋ)— 5 ਜਨਵਰੀ ਨੂੰ ਰਿਲੀਜ਼ ਹੋਏ ਪੰਜਾਬੀ ਫਿਲਮ 'ਲਾਵਾਂ ਫੇਰੇ' ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਫਿਲਮ ਦਾ ਟਰੇਲਰ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਗਿਆ ਹੈ ਤੇ ਢਿਡੀਂ ਪੀੜਾਂ ਵੀ ਪਾ ਰਿਹਾ ਹੈ। ਇਹੀ ਨਹੀਂ 'ਲਾਵਾਂ ਫੇਰੇ' ਦਾ ਟਰੇਲਰ ਯੂਟਿਊਬ 'ਤੇ ਟਰੈਂਡ ਵੀ ਕਰ ਰਿਹਾ ਹੈ। ਖਬਰ ਲਿਖੇ ਜਾਣ ਤਕ ਟਰੇਲਰ ਯੂਟਿਊਬ 'ਤੇ 19 ਲੱਖ ਤੋਂ ਵੱਧ ਵਿਊਜ਼ ਨਾਲ 17ਵੇਂ ਨੰਬਰ 'ਤੇ ਟਰੈਂਡਿੰਗ 'ਚ ਹੈ।
ਦੱਸਣਯੋਗ ਹੈ ਕਿ ਸ਼ੁਰੂ ਤੋਂ ਲੈ ਕੇ ਅਖੀਰ ਤਕ ਟਰੇਲਰ 'ਚ ਭਰਪੂਰ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ। ਟਰੇਲਰ ਇੰਨਾ ਮਜ਼ੇਦਾਰ ਹੈ ਤਾਂ ਸੋਚੋ ਫਿਲਮ ਕਿੰਨੀ ਸ਼ਾਨਦਾਰ ਹੋਵੇਗੀ। ਦੱਸਣਯੋਗ ਹੈ ਕਿ ਫਿਲਮ 'ਚ ਜੀਜਿਆਂ ਦੇ ਕਿਰਦਾਰਾਂ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਹੈ, ਜਿਨ੍ਹਾਂ ਨੂੰ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਨਿਭਾਅ ਰਹੇ ਹਨ। ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਬੀ. ਐੱਨ. ਸ਼ਰਮਾ ਫਿਲਮ 'ਚ ਰੁਬੀਨਾ ਬਾਜਵਾ ਦੇ ਪਿਤਾ ਦੀ ਭੂਮਿਕਾ 'ਚ ਹਨ, ਜੋ ਆਪਣੀਆਂ ਹੀ ਸ਼ਰਤਾਂ 'ਤੇ ਵਿਆਹ ਕਰਵਾਉਣ 'ਚ ਯਕੀਨ ਰੱਖਦੇ ਹਨ।

ਫਿਲਮ ਨੂੰ ਡਾਇਰੈਕਟ ਸਮੀਪ ਕੰਗ ਨੇ ਕੀਤਾ ਹੈ, ਜਦਕਿ ਇਸ ਨੂੰ ਪ੍ਰੋਡਿਊਸ ਕਰਮਜੀਤ ਅਨਮੋਲ, ਰੰਜੀਵ ਸਿੰਗਲਾ ਤੇ ਪ੍ਰੇਮ ਪ੍ਰਕਾਸ਼ ਗੁਪਤਾ ਨੇ ਕੀਤਾ ਹੈ। ਫਿਲਮ ਦੀ ਕਹਾਣੀ ਭੂਪਿੰਦਰ ਸਿੰਘ ਨੇ ਲਿਖੀ ਹੈ। 'ਲਾਵਾਂ ਫੇਰੇ' ਦਾ ਸੰਗੀਤ ਗੁਰਮੀਤ ਸਿੰਘ, ਲਾਡੀ ਗਿੱਲ, ਗੈਗਜ਼ ਸਟੂਡੀਓ ਤੇ ਜੱਗੀ ਸਿੰਘ ਨੇ ਤਿਆਰ ਕੀਤਾ ਹੈ। ਫਿਲਮ ਦੇ ਗੀਤ ਹੈਪੀ ਰਾਏਕੋਟੀ ਤੇ ਜੱਗੀ ਸਿੰਘ ਦੇ ਲਿਖੇ ਹਨ। ਫਿਲਮ ਦੇਸ਼-ਵਿਦੇਸ਼ਾਂ 'ਚ 9 ਫਰਵਰੀ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News